ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਵਿਖੇ ਅਟਲ ਟਨਲ (ਸੁਰੰਗ) ਦਾ ਉਦਘਾਟਨ ਕਰ ਦਿੱਤਾ ਗਿਆ ਹੈ। ਇਹ ਦੁਨੀਆ ਦੀ ਸਭ ਤੋਂ ਵੱਡੀ ਹਾਈਵੇ ਟਨਲ ਹੈ।
Inaugurating the spectacular #AtalTunnel. https://t.co/Npiw0qSO5A
— Narendra Modi (@narendramodi) October 3, 2020
ਦਸ ਦੇਈਏ ਕਿ ਇਸ ਟਨਲ ‘ਚ 80 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਵਾਹਨ ਦੌੜ ਸਕਣਗੇ। ਇਸ ਤੋਂ ਇਲਾਵਾ ਟਨਲ ‘ਚੋਂ ਹਰ ਦਿਨ ਤਿੰਨ ਹਜ਼ਾਰ ਵਾਹਨ ਲੰਘ ਸਕਣਗੇ। ਇਥੇ ਹੀ ਬੱਸ ਨਹੀਂ ਹਰੇਕ 500 ਮੀਟਰ ਦੀ ਦੂਰੀ ‘ਤੇ ਐਮਰਜੈਂਸੀ ਐਗਜ਼ਿਟ ਵੀ ਟਨਲ ਦੇ ਵਿਚ ਰੱਖੀ ਗਈ ਹੈ । ਇਸ ਸੁਰੰਗ ਨਾਲ ਮਨਾਲੀ ਤੋਂ ਲੇਹ ਤਕ 46 ਕਿਲੋਮੀਟਰ ਦੀ ਦੂਰੀ ਘਟ ਜਾਵੇਗੀ ਅਤੇ ਇਸ ਰਸਤਿਓਂ ਢਾਈ ਘੰਟੇ ਦਾ ਸਮਾਂ ਵੀ ਘਟ ਲੱਗੇਗਾ ।