ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ‘ਤੇ ਉਠਾਏ ਵੱਡੇ ਸਵਾਲ! ਕਿਹਾ ਉਨ੍ਹਾਂ ਨੂੰ ਕਿਸਾਨ ਨਹੀਂ  ਪਰਿਵਾਰ ਪਿਆਰਾ ਹੈ’

TeamGlobalPunjab
2 Min Read

ਚੰਡੀਗੜ੍ਹ  ( ਦਰਸ਼ਨ ਸਿੰਘ ਖੋਖਰ ): ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ  ਉੱਤੇ ਵੱਡੇ ਸਵਾਲ ਖੜੇ ਕਰਦਿਆਂ ਕਿਹਾ ਕਿ ਅਕਾਲੀ ਦਲ ਵਿੱਚ ਪਰਿਵਾਰਵਾਦ ਹੀ ਭਾਰੂ ਹੈ। ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਬਹੁਤ ਸਾਰੇ ਕਿਸਾਨ ਵਿਰੋਧੀ ਫੈਸਲੇ ਕੀਤੇ ਗਏ ਸਨ। 2015 ‘ਚ ਅਕਾਲੀ ਦਲ ਦੀ ਸਰਕਾਰ ਸਮੇਂ ਪੂੰਜੀਪਤੀਆਂ ਨੂੰ  ਸੈਲੋ ਬਣਾਉਣ ਲਈ ਜ਼ਮੀਨ ਦਿੱਤੀ ਗਈ ਸੀ। ਉਨ੍ਹਾਂ ਅਕਾਲੀ ਦਲ ਨੂੰ ਸਵਾਲ ਕਰਦਿਆਂ ਕਿਹਾ ਕਿ ਬਾਦਲ ਦੀ ਸਰਕਾਰ ਸਮੇਂ ਜੋ ਜ਼ਮੀਨ ਦਿੱਤੀ ਗਈ ਸੀ ਉਸ ਉੱਤੇ ਸਟੈਂਪ ਡਿਊਟੀ ਮਾਫ਼ ਕਿਉਂ ਕੀਤੀ ਗਈ?

ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਸਬੰਧੀ ਸਦਨ ਦੇ ਮਿੰਟਸ ਜਾਰੀ ਕੀਤੇ ਜਾਣ ਤੋਂ ਬਾਅਦ ਪੂਰਾ  ਸੱਚ ਸਾਰਾ ਸਾਹਮਣੇ ਆਵੇਗਾ ਕਿ ਕੌਣ ਕਿਸਾਨਾਂ ਦੇ ਹੱਕ ‘ਚ ਹੈ ਤੇ ਕੌਣ ਵਿਰੋਧ ਵਿਚ।

ਉਨ੍ਹਾਂ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ  5 ਜੂਨ ਤੋਂ ਢਾਈ ਮਹੀਨੇ ਤੱਕ ਅਕਾਲੀ ਬਿੱਲਾਂ ਦੀ ਤਾਰੀਫ਼ ਕਿਉਂ ਕਰਦੇ ਰਹੇ । ਹੁਣ ਉਹ ਕਹਿ ਰਹੇ ਹਨ ਕਿ ਬਿਲਾਂ ਦੇ ਖਰੜੇ ਉਨ੍ਹਾਂ ਨੂੰ ਵਿਖਾਏ ਹੀ ਨਹੀਂ ਗਏ। ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਬਿਆਨ ਦਿਵਾਕੇ ਉਹਨਾਂ ਦਾ ਵੀ ਬੁਢਾਪਾ ਰੋਲ ਕੇ ਰੱਖ ਦਿੱਤਾ ਹੈ। ਜਿਸ ਕਾਰਨ ਹੁਣ ਪੰਜਾਬ ਦੇ ਲੋਕ ਅਕਾਲੀ ਦਲ ‘ਤੇ ਯਕੀਨ ਕਰਨਾ ਹੀ ਛੱਡ ਗਏ ਹਨ।

ਭਗਵੰਤ ਮਾਨ ਨੇ ਅਕਾਲੀਆਂ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੇ ਸੱਦੇ ਵਾਲੇ ਦਿਨ ਹੀ ਆਪਣੇ ਪ੍ਰੋਗਰਾਮ ਕਿਉਂ ਕਰਦਾ। ਸੁਖਬੀਰ ਬਾਦਲ ਦੱਸਣ ਕਿ ਉਹ ਚੱਕਾ ਜਾਮ ਦਾ ਨਾਅਰਾ ਦੇਕੇ ਟਰੈਕਟਰ ਮਾਰਚ ਕਿਉਂ ਕਰਦੇ ਹਨ। ਇਹ ਵੀ ਦੱਸਿਆ ਜਾਵੇ ਕਿ ਅਕਾਲੀ ਦਲ ਧਾਰਮਿਕ ਸਥਾਨਾਂ ‘ਤੇ ਹੀ ਕਿਉਂ ਰੈਲੀਆਂ ਕਰਦਾ ਹੈ। ਤਿੰਨ ਤਖਤਾਂ ਤੋਂ ਮਾਰਚ  ਚੱਲਣ ‘ਤੇ ਅਕਾਲੀਆਂ ਦੇ ਧਰਨੇ ‘ਚ ਐੱਸ.ਜੀ.ਪੀ.ਸੀ. ਲੰਗਰ ਕਿਉਂ ਲਗਾਉੰਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣਾ ਖੁੱਸਿਆ ਆਧਾਰ ਬਹਾਲ ਕਰਨ ਲਈ ਕਿਸਾਨ ਪੱਖੀ ਹੋਣ ਦਾ ਢੌਂਗ ਰਚ ਰਿਹਾ ਹੈ ਜਦਕਿ ਪੰਜਾਬ ਦੇ ਲੋਕਾਂ ਨੂੰ ਅਕਾਲੀ ਦਲ ਦੀ ਪੂਰੀ ਅਸਲੀਅਤ ਪਤਾ ਲੱਗ ਚੁੱਕੀ ਹੈ।

ਭਗਵੰਤ ਮਾਨ ਨੇ ਕਾਂਗਰਸ ਪਾਰਟੀ ਨੂੰ ਸਵਾਲ  ਕਰਦਿਆਂ ਕਿਹਾ ਕਿ ਕਾਂਗਰਸ ਦੱਸੇ ਕਿ ਰਾਹੁਲ ਗਾਂਧੀ ਲੋਕ ਸਭਾ ਸੈਸ਼ਨ ਵਿੱਚੋਂ ਗੈਰਹਾਜ਼ਰ ਕਿਉਂ ਸਨ।

Share This Article
Leave a Comment