ਮੁਹਾਲੀ : ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲ ਮਾਮਲੇ ‘ਚ ਸੁਮੇਧ ਸਿੰਘ ਸੈਣੀ ਨੂੰ ਅੱਜ ਮਟੌਰ ਥਾਣੇ ਵਿੱਚ ਮੁੜ ਐੱਸਆਈਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਸੁਮੇਧ ਸੈਣੀ ਵਿਸ਼ੇਸ਼ ਜਾਂਚ ਟੀਮ ਸਾਹਮਣੇ ਹਾਜ਼ਰ ਨਹੀਂ ਹੋਏ। ਸਾਬਕਾ ਡੀਜੀਪੀ ਸਮੇਧ ਸੈਣੀ ਨੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਆਪਣੇ ਵਕੀਲ ਰਾਹੀਂ ਮਟੌਰ ਪੁਲਿਸ ਨੂੰ ਨਾ ਆਉਣ ਸਬੰਧੀ ਸੂਚਿਤ ਕੀਤਾ। ਸੈਣੀ ਨੇ ਆਪਣੇ ਵਕੀਲ ਰਾਹੀਂ ਪੁਲਿਸ ਨੂੰ ਈ ਮੇਲ ‘ਤੇ ਮੈਡੀਕਲ ਭੇਜਦਿਆਂ ਕਿਹਾ ਕਿ ਉਹ ਬਿਮਾਰ ਹੋਣ ਕਾਰਨ ਨਹੀਂ ਆ ਸਕਦੇ।
ਮਟੌਰ ਪੁਲਿਸ ਨੇ ਸੁਮੇਧ ਸੈਣੀ ਨੂੰ ਤੀਸਰਾ ਨੋਟਿਸ ਜਾਰੀ ਕਰਕੇ ਐੱਸਆਈਟੀ ਸਾਹਮਣੇ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ ਸੀ। ਸੈਣੀ ਨੇ ਆਪਣੀ ਲੱਤ ਵਿੱਚ ਦਰਦ ਹੋਣ ਦੇ ਤੱਥ ਰੱਖਦੇ ਹੋਏ ਮੈਡੀਕਲ ਭੇਜਿਆ।
ਮਟੌਰ ਪੁਲਿਸ ਵੱਲੋਂ ਜਦੋਂ ਸਮੇਧ ਸਿੰਘ ਸੈਨੀ ਨੂੰ ਪੁੱਛਗਿਛ ਲਈ ਪਹਿਲਾਂ ਨੋਟਿਸ ਭੇਜਿਆ ਸੀ ਤਾਂ ਉਹ ਪੇਸ਼ ਨਹੀਂ ਹੋਏ ਸਨ। ਇਸ ਤੋਂ ਬਾਅਦ ਮੁਹਾਲੀ ਪੁਲਿਸ ਨੇ ਦੂਸਰਾ ਨੋਟਿਸ ਜਾਰੀ ਕੀਤਾ। ਦੂਸਰਾ ਨੋਟਿਸ ਮਿਲਦੇ ਹੀ ਸਮੇਤ ਸੈਣੀ ਆਪਣੇ ਵਕੀਲਾਂ ਅਤੇ ਸਿਕਿਓਰਿਟੀ ਨਾਲ ਮਟੌਰ ਥਾਣੇ ਪਹੁੰਚੇ। ਪੁਲਿਸ ਨੇ ਉਨ੍ਹਾਂ ਕੋਲ 200 ਤੋਂ ਵੱਧ ਸਵਾਲ ਕੀਤੇ।