ਜਗਮੀਤ ਸਿੰਘ ਨੂੰ ਗ੍ਰਿਫ਼ਤਾਰ ਕਰਵਾਉਣ ਦੀ ਧਮਕੀ ਦੇਣ ਵਾਲੇ ਵਿਅਕਤੀ ਦੀ ਨਹੀਂ ਹੋਈ ਸ਼ਨਾਖ਼ਤ

TeamGlobalPunjab
2 Min Read

ਓਟਾਵਾ: ਐਨਡੀਪੀ ਦੇ ਆਗੂ ਜਗਮੀਤ ਸਿੰਘ ਨੂੰ ਇੱਕ ਵਿਅਕਤੀ ਵਲੋਂ ਗ੍ਰਿਫ਼ਤਾਰ ਕਰਵਾਉਣ ਦੀ ਧਮਕੀ ਦਿੱਤੀ ਗਈ ਸੀ ਉਸ ਦੀ ਹਾਲੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ ਹੈ। ਇਸੇ ਤਹਿਤ ਜਗਮੀਤ ਸਿੰਘ ਨੇ ਕਿਹਾ ਹੈ ਕਿ ਕੈਨੇਡਾ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ।

ਸਿੰਘ ਨੇ ਕਿਹਾ , “ਹਮਲੇ ਦੀ ਸੂਰਤ ਵਿਚ ਉਹ ਆਪਣਾ ਬਚਾਅ ਕਰਨ ਦੀ ਤਾਕਤ ਰੱਖਦੇ ਸਨ ਪਰ ਹਰ ਐਮ.ਪੀ. ਸਰੀਰਕ ਪੱਖੋਂ ਤਕੜਾ ਨਹੀਂ ਹੁੰਦਾ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਉਪਰ ਟਿੱਪਣੀ ਕਰਦਿਆਂ ਜਗਮੀਤ ਸਿੰਘ ਨੇ ਕਿਹਾ, “ਮੈਂ ਕਈ ਸਾਲ ਮਾਰਸ਼ਲ ਆਰਟਸ ਦੀ ਟ੍ਰੇਨਿੰਗ ਲਈ ਹੈ, ਇਸ ਲਈ ਕਿਸੇ ਵੀ ਥਾਂ ‘ਤੇ ਇਕੱਲਾ ਘੁੰਮ-ਫਿਰ ਸਕਦਾ ਹਾਂ।”

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਚੁਣੇ ਹੋਏ ਨੁਮਾਇਦਿਆਂ ਤੱਕ ਪਹੁੰਚਣ ਦਾ ਹੱਕ ਹੈ ਪਰ ਸੁਰੱਖਿਆ ਦਾ ਖ਼ਾਸ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ।

ਦੱਸਣਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਵਾਪਰੀ ਘਟਨਾ ਦੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪਾਰਲੀਮੈਂਟ ਹਿੱਲ ਦੇ ਸਾਹਮਣੇ ਵਾਲੀ ਸੜਕ ‘ਤੇ ਪੈਦਲ ਜਾ ਰਹੇ ਜਗਮੀਤ ਸਿੰਘ ਦਾ ਕੁਝ ਲੋਕ ਪਿੱਛਾ ਕਰ ਰਹੇ ਹਨ। ਇਨ੍ਹਾਂ ਵਿਚੋਂ ਇਕ ਜਗਮੀਤ ਸਿੰਘ ਨੂੰ ਗੱਲਾਂ ‘ਚ ਉਲਝਾਉਣ ਦਾ ਯਤਨ ਕਰਦਿਆਂ ਗ੍ਰਿਫ਼ਤਾਰ ਕਰਵਾਉਣ ਦੀ ਧਮਕੀ ਦਿੰਦਾ ਹੈ।

Share This Article
Leave a Comment