ਜਲੰਧਰ: ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨ ਹੁਣ ਸੜਕਾਂ ‘ਤੇ ਉੱਤਰ ਆਏ ਨੇ ਕਿਸਾਨਾਂ ਨੇ ਥਾਂ-ਥਾਂ ਸੜਕਾਂ ਤੇ ਚੱਕਾ ਜਾਮ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਟਰੇਨਾਂ ਰੋਕਣ ਦਾ ਐਲਾਨ ਵੀ ਕੀਤਾ ਹੋਇਆ ਹੈ। ਫ਼ਿਰੋਜ਼ਪੁਰ ਰੇਲ ਮਾਡਲ ਨੇ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਸਾਰੀਆਂ 14 ਸਪੈਸ਼ਲ ਟਰੇਨਾਂ ਨੂੰ 24 ਸਤੰਬਰ ਸਵੇਰੇ ਛੇ ਵਜੇ ਤੋਂ 26 ਸਤੰਬਰ ਰਾਤ 12 ਵਜੇ ਤੱਕ ਰੱਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਖੇਤੀ ਬਿੱਲਾਂ ਦੇ ਵਿਰੋਧ ਵਿੱਚ ਬਰਨਾਲਾ ਵਿੱਚ ਸਵੇਰੇ ਫਿਰ ਤੋਂ ਹੀ ਕਿਸਾਨ ਸੜਕਾਂ ‘ਤੇ ਉੱਤਰ ਆਏ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲ ਵੀ ਕੀਤੀ। ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਸਣੇ ਵੱਖ-ਵੱਖ ਸੰਗਠਨ ਕਿਸਾਨਾਂ ਦੇ ਸਮਰਥਨ ਵਿਚ ਅੱਗੇ ਆਏ। ਇਸ ਤੋਂ ਬਾਅਦ ਕਿਸਾਨਾਂ ਨੇ ਰੇਲਵੇ ਟਰੈਕ ਤੇ ਤੰਬੂ ਗੱਡ ਦਿੱਤੇ ਤੇ ਉਥੇ ਧਰਨੇ ।ਤੇ ਬੈਠ ਗਏ ਹਨ।
ਪਟਿਆਲਾ ਦੇ ਨਾਭਾ ਵਿੱਚ ਵੀ ਕਿਸਾਨ ਰੇਲਵੇ ਓਵਰਬ੍ਰਿਜ ਦੇ ਹੇਠਾਂ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਧਰਨੇ ਤੇ ਬੈਠ ਗਏ ਹਨ ਕਿਸਾਨਾਂ ਨੇ ਕਿਹਾ ਕਿ ਖੇਤੀਬਾੜੀ ਬਿੱਲਾਂ ਨਾਲ ਕਿਸਾਨਾਂ ਤੇ ਮਾਰ ਪਵੇਗੀ ਨਾਭਾ ਦੇ ਡੀਐੱਸਪੀ ਰਾਜੇਸ਼ ਛਿੱਬਰ ਵੀ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਹਨ।
ਉੱਥੇ ਹੀ ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਜੁੜੇ ਕਰਮਚਾਰੀ ਅੱਜ ਸਵੇਰ ਤੋਂ ਰੇਲਵੇ ਟਰੈਕ ਤੇ ਬੈਠੇ ਹਨ। ਕਿਸਾਨਾਂ ਨੇ ਰੇਲ ਰੋਕੋ ਅਭਿਆਨ ਸ਼ੁਰੂ ਕਰ ਦਿੱਤਾ ਹੈ। ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦਾ ਰੇਲ ਰੋਕੂ ਅਭਿਆਨ ਛੱਬੀ ਸਤੰਬਰ ਤੱਕ ਜਾਰੀ ਰਹੇਗਾ।