ਬਾਦਲ ਪਿੰਡ ਦੇ ਮੋਰਚੇ ਤੋਂ ਵਾਪਸ ਆ ਰਹੀ ਕਿਸਾਨ ਯੂਨੀਅਨ ਦੀ ਬੱਸ ਹਾਦਸਾਗ੍ਰਸਤ, ਇੱਕ ਦੀ ਮੌਤ ਕਈ ਜ਼ਖ਼ਮੀ

TeamGlobalPunjab
1 Min Read

ਚੰਡੀਗੜ੍ਹ : ਖੇਤੀ ਬਿੱਲਾਂ ਦੇ ਵਿਰੋਧ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿੱਚ ਚੱਲ ਰਹੇ ਮੋਰਚੇ ਤੋਂ ਵਾਪਸ ਆ ਰਹੀ ਕਿਸਾਨ ਯੂਨੀਅਨ ਦੀ ਬੱਸ ਦੀ ਇੱਕ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ‘ਚ ਇੱਕ ਕਿਸਾਨ ਦੀ ਮੌਤ ਹੋ ਗਈ, ਜਦਕਿ ਇੱਕ ਦਰਜਨ ਦੇ ਕਰੀਬ ਕਿਸਾਨ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ‘ਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕਿਸਾਨਾਂ ਵੱਲੋਂ ਆਈ. ਟੀ. ਆਈ. ਚੌਕ ‘ਚ ਜਾਮ ਵੀ ਲਾਇਆ ਗਿਆ ਹੈ। ਇਹ ਕਿਸਾਨ ਬਾਦਲ ਧਰਨੇ ‘ਚ ਸ਼ਾਮਲ ਸਨ ਤੇ ਕਿਸ਼ਨਗੜ੍ਹ ਜ਼ਿਲ੍ਹਾ ਮਾਨਸਾ ਦੇ ਦੱਸੇ ਜਾ ਰਹੇ ਹਨ।

ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਜਸਵੀਰ ਸਿੰਘ ਬੁਰਜ ਸੇਮਾ ਨੇ ਦੱਸਿਆ ਕਿ ਕਿਸਾਨ ਪਿੰਡ ਬਾਦਲ ਤੋਂ ਵਾਪਸ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਪਰਤ ਰਹੇ ਸਨ ਕਿ ਅਚਾਨਕ ਬਿਨਾਂ ਲਾਈਟਾਂ ਤੋਂ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਬੱਸ ਟਕਰਾਅ ਗਈ। ਇਸ ਹਾਦਸੇ ‘ਚ ਕਿਸਾਨ ਮੁਖਤਿਆਰ ਸਿੰਘ ਵਾਸੀ ਕਿਸ਼ਨਗੜ੍ਹ ਦੀ ਮੌਤ ਹੋ ਗਈ ਤੇ ਦਰਜ਼ਨਾਂ ਹੋਰ ਕਿਸਾਨ ਜ਼ਖਮੀ ਹੋ ਗਏ।

Share this Article
Leave a comment