ਹਰਿਆਣਾ : ਪੰਜਾਬ ਦੇ ਨਾਲ ਨਾਲ ਹਰਿਆਣਾ ਵਿੱਚ ਵੀ ਐਗਰੀਕਲਚਰ ਆਰਡੀਨੈੱਸ ਨੂੰ ਲੈ ਕੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹਰਿਆਣਾ ‘ਚ ਵੀ ਕਿਸਾਨ ਸੜਕਾਂ ‘ਤੇ ਨਿੱਤਰੇ ਹੋਏ ਹਨ। ਇਸ ਦੌਰਾਨ ਕੇਂਦਰ ਸਰਕਾਰ ਨੂੰ ਜਗਾਉਣ ਦੇ ਲਈ ਹਰਿਆਣਾ ਦੇ ਕਿਸਾਨ 20 ਸਤੰਬਰ ਨੂੰ ਵੱਡਾ ਪ੍ਰਦਰਸ਼ਨ ਕਰਨ ਜਾ ਰਹੇ ਹਨ। ਜਿਸ ਤਹਿਤ 20 ਸਤੰਬਰ ਨੂੰ ਹਰਿਆਣਾ ਦੇ ਕਿਸਾਨਾਂ ਨੇ ਸੜਕਾਂ ਰੋਕੋ ਅੰਦੋਲਨ ਵਿੱਢਿਆ ਹੈ।
ਸੜਕ ਰੋਕੋ ਅੰਦੋਲਨ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਸੜਕਾਂ ‘ਤੇ ਨਿੱਤਰਨਗੇ, ਅਤੇ ਹਾਈਵੇ ਸਮੇਤ ਛੋਟੀਆਂ ਸੜਕਾਂ ‘ਤੇ ਚੱਕਾ ਜਾਮ ਕਰਨਗੇ। ਹਰਿਆਣਾ ਦੇ ਕਿਸਾਨ ਵੀ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੇ ਇਨ੍ਹਾਂ ਆਰਡੀਨੈਂਸਾਂ ਨੂੰ ਪੰਜਾਬ ਹਰਿਆਣਾ ਲਈ ਖਤਰੇ ਦੀ ਘੰਟੀ ਦੱਸਿਆ ਹੈ।
ਕੇਂਦਰ ਦੇ ਖੇਤੀਬਾੜੀ ਆਰਡੀਨੈਂਸ ਨੂੰ ਲੈ ਕੇ ਪੰਜਾਬ ਹਰਿਆਣਾ ਇਕਜੁੱਟ ਹੋ ਗਏ ਹਨ। ਹਰਿਆਣਾ ਦੇ ਇਸ ਸੜਕ ਰੋਕੋ ਅੰਦੋਲਨ ਨੂੰ ਪੰਜਾਬ ਦੇ ਕਿਸਾਨ ਸਮਰਥਨ ਦੇਣਗੇ। ਹਰਿਆਣਾ ਦੇ ਕਿਸਾਨਾਂ ਦਾ ਅੰਦੋਲਨ ਸਫਲ ਬਣਾਉਣ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਹਰਿਆਣਾ ਨੂੰ ਕਿਸਾਨ ਭੇਜੇਗੀ।