ਵਾਸ਼ਿੰਗਟਨ: ਆਪਣੇ ਗਾਹਕਾਂ ਨੂੰ ਚੰਗੀਆਂ ਇੰਟਰਨੈੱਟ ਸੇਵਾਵਾਂ ਮੁਹੱਈਆ ਕਰਵਾਉਣ ਲਈ ਭਾਰਤ ਅਮਰੀਕਾ ਅਤੇ ਇਜ਼ਰਾਇਲ ਨੇ ਸਾਂਝੇ ਤੌਰ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਤਿੰਨੇ ਦੇਸ਼ ਵਿਕਾਸ ਵਾਲੇ ਖੇਤਰ ‘ਚ ਅਤੇ ਅਗਲੀ ਪੀੜ੍ਹੀ ਦੀ ਉੱਭਰਦੀ ਤਕਨਾਲੋਜੀ ਵਾਸਤੇ ਆਪਸੀ ਸਹਿਯੋਗ ਨਾਲ 5G ਨੈੱਟਵਰਕ ‘ਤੇ ਕੰਮ ਕਰ ਰਹੇ ਹਨ।
ਬੈਂਗਲੁਰੂ ਸਿਲੀਕੋਨ ਵੈਲੀ ਅਤੇ ਤਲ ਅਵੀਵ ਵਿੱਚ ਇਸ ਤਕਨੀਕ ‘ਤੇ ਖੋਜ ਕੀਤੀ ਜਾਵੇਗੀ। ਜਿਵੇਂ ਭਾਰਤ ਵਿੱਚ ਬੈਂਗਲੁਰੂ ਸ਼ਹਿਰ ਟੈਕਨਾਲੋਜੀ ਨੂੰ ਲੈ ਕੇ ਦੇਸ਼ ਦਾ ਹੱਬ ਵਜੋਂ ਜਾਣਿਆ ਜਾਂਦਾ ਹੈ ਉਸੇ ਤਰ੍ਹਾਂ ਹੀ ਬਾਕੀ ਦੋਵੇਂ ਸ਼ਹਿਰ ਵੀ ਟੈਕਨਾਲੋਜੀ ਹੱਬ ਹਨ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਲਾਈ 2017 ਵਿੱਚ ਇਸ ਰਲ ਗਏ ਸਨ ਅਤੇ ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਸੰਪਰਕ ਨੂੰ ਤਰਜੀਹ ਦੇਣ ਦੀ ਗੱਲ ਕਹੀ ਸੀ। ਤਕਨੀਕ ਖੇਤਰ ‘ਚ 5G ਨੈੱਟਵਰਕ ‘ਤੇ ਕੰਮ ਕਰਨਾ ਤਿੰਨ ਪੱਖੀ ਪਹਿਲ ਦਾ ਹਿੱਸਾ ਹੈ।