ਨੀਟ ਤੇ ਜੇਈਈ ਪ੍ਰੀਖਿਆਵਾਂ ‘ਤੇ ਰਾਜਨੀਤੀ – ਸੁਪਰੀਮ ਕੋਰਟ ਵੱਲੋਂ ਨਜ਼ਰਸਾਨੀ ਪਟੀਸ਼ਨ ਰੱਦ

TeamGlobalPunjab
3 Min Read

-ਅਵਤਾਰ ਸਿੰਘ

ਨੀਟ ਤੇ ਜੇਈਈ ਪ੍ਰੀਖਿਆਵਾਂ ਕਰਵਾਉਣ ਦੀ ਇਜਾਜ਼ਤ ਦੇਣ ਸਬੰਧੀ ਦਿੱਤੇ ਹੁਕਮਾਂ ਖਿਲਾਫ਼ ਪੰਜਾਬ, ਪੱਛਮੀ ਬੰਗਾਲ, ਮਹਾਰਾਸ਼ਟਰ, ਝਾਰਖੰਡ, ਰਾਜਸਥਾਨ ਅਤੇ ਛੱਤੀਸਗੜ੍ਹ ਦੇ ਮੰਤਰੀਆਂ ਵੱਲੋਂ ਦਾਇਰ ਕੀਤੀ ਨਜ਼ਰਸਾਨੀ ਪਟੀਸ਼ਨ ਨੂੰ ਸ਼ੁਕਰਵਾਰ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ। ਇਨ੍ਹਾਂ ਰਾਜਾਂ ਦੀਆਂ ਸਰਕਾਰਾਂ ਨੇ ਕਿਹਾ ਸੀ ਕਿ ਕੋਵਿਡ-19 ਦੇ ਖਤਰੇ ਵਾਲੇ ਮਾਹੌਲ ਵਿੱਚ ਇਹ ਪ੍ਰੀਖਿਆਵਾਂ ਨਹੀਂ ਕਰਵਾਉਣੀਆਂ ਚਾਹੀਦੀਆਂ। ਪੰਜਾਬ ਵੱਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਟੀਸ਼ਨ ਦਾਇਰ ਕੀਤੀ ਸੀ। ਬੈਂਚ ਵਿੱਚ ਜਸਟਿਸ ਅਸ਼ੋਕ ਭੂਸ਼ਨ, ਜਸਟਿਸ ਬੀਆਰ ਗਵਾਈ ਅਤੇ ਕ੍ਰਿਸ਼ਨ ਮੁਰਾਰੀ ਸ਼ਾਮਲ ਸਨ।

ਐਤਕੀਂ ਇੰਜੀਨੀਅਰਿੰਗ ਵਿੱਚ ਦਾਖਲੇ ਲਈ ਲਈ ਹੋਣ ਵਾਲੀ ਸਾਂਝੀ ਪ੍ਰਵੇਸ਼ ਪ੍ਰੀਖਿਆ (ਜੇ ਈ ਈ) ਦੀ ਮੁੱਖ ਪ੍ਰੀਖਿਆ ਅਤੇ ਮੈਡੀਕਲ ਲਈ ਹੋਣ ਵਾਲੀ ਨੈਸ਼ਨਲ ਅਲੀਜੀਬਲਟੀ ਤੇ ਐਂਟਰੇਂਸ (ਨੀਟ) ਦੀ ਪ੍ਰੀਖਿਆ ਸਤੰਬਰ ਵਿੱਚ ਕਰਵਾਉਣ ਦੇ ਮੁੱਦੇ ਬਾਰੇ ਵਿਵਾਦ ਕਾਫੀ ਭਖਿਆ ਰਿਹਾ। ਗੈਰ – ਭਾਜਪਾ ਵਾਲੇ ਰਾਜਾਂ ਦੇ ਮੁੱਖ ਮੰਤਰੀ ਇਸ ਮੁੱਦੇ ਉਪਰ ਖੁੱਲ੍ਹ ਕੇ ਆਹਮਣੇ ਸਾਹਮਣੇ ਆ ਗਏ ਹਨ। ਦਰਅਸਲ ਪਹਿਲਾਂ ਦੋ ਵਾਰ ਮੁਲਤਵੀ ਹੋ ਚੁੱਕੀ ਪ੍ਰਵੇਸ਼ ਪ੍ਰੀਖਿਆ ਹੁਣ ਸਤੰਬਰ ਵਿੱਚ ਹੋਣੀ ਹੈ। ਜੇ ਈ ਈ ਦੀ ਪ੍ਰੀਖਿਆ 1 ਤੋਂ 6 ਸਤੰਬਰ ਅਤੇ ਨੀਟ ਦੀ ਪ੍ਰੀਖਿਆ 12 ਸਤੰਬਰ ਨੂੰ ਹੋਣੀ ਹੈ। ਇਸ ਤੋਂ ਪਹਿਲਾਂ ਸੁਪ੍ਰੀਮ ਕੋਰਟ 17 ਅਗਸਤ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਪਟੀਸ਼ਨ ਖਾਰਿਜ ਕਰ ਚੁੱਕਾ ਹੈ।

ਅਦਾਲਤ ਨੇ ਕਿਹਾ ਸੀ ਕਿ ਜੀਵਨ ਚਲਦਾ ਰਹਿਣਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਦਾ ਕੀਮਤੀ ਸਮਾਂ ਬਰਬਾਦ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ ਇਮਤਿਹਾਨ ਲੈਣ ਵਾਲੀ ਸੰਸਥਾ ਐਨ ਟੀ ਏ ਨੇ ਜੇ ਈ ਈ ਪ੍ਰੀਖਿਆ ਦਾ ਦਾਖਲਾ ਪਤਰ ਵੀ ਜਾਰੀ ਕਰ ਦਿੱਤਾ ਹੈ। ਜਦੋਂਕਿ ਨੀਟ ਦਾ ਪ੍ਰਵੇਸ਼ ਪਾਤਰ ਅਜੇ ਜਾਰੀ ਹੋਣਾ ਬਾਕੀ ਹੈ।

ਦੇਸ਼ ਵਿੱਚ ਲੱਗੀਆਂ ਆਵਾਜਾਈ ਦੀਆਂ ਪਾਬੰਦੀਆਂ ਅਤੇ ਲੌਕਡਾਊਨ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਤੈਅ ਕੀਤਾ ਗਿਆ ਕਿ 99 ਫ਼ੀਸਦ ਪ੍ਰੀਖਿਆਰਥੀਆਂ ਨੂੰ ਉਨ੍ਹਾਂ ਦੀ ਪਸੰਦ ਦੇ ਸੈਂਟਰ ਮਿਲਣ। ਉਧਰ ਐਨ ਟੀ ਏ ਨੇ ਜੇ ਈ ਈ ਮੇਨ ਦੀ ਪ੍ਰੀਖਿਆ ਲਈ ਪ੍ਰੀਖਿਆ ਕੇਂਦਰ 570 ਤੋਂ ਵਧ ਕੇ 660 ਕਰ ਦਿੱਤੇ ਹਨ। ਨੀਟ ਦੀ ਪ੍ਰੀਖਿਆ ਲਈ 2546 ਦੀ ਥਾਂ 3843 ਕੇਂਦਰ ਬਣਾਏ ਗਈ ਹਨ। ਪਰ ਸਮੱਸਿਆ ਇਹ ਹੈ ਕਿ ਕੋਰੋਨਾ ਸੰਕਟ ਕਾਰਨ ਪ੍ਰੀਖਿਆਰਥੀ ਮਨੋਵਿਗਿਆਨਿਕ ਦਬਾਅ ਹੇਠ ਹਨ। ਜਿਥੇ ਦੇਸ਼ ਦੇ ਕਈ ਰਾਜ ਹੜ੍ਹ ਦੀ ਸਮੱਸਿਆ ਨਾਲ ਜੂਝ ਰਹੇ ਹਨ ਉਥੇ ਦੇਸ਼ ਵਿੱਚ ਰੇਲ ਅਤੇ ਬੱਸ ਸੇਵਾਵਾਂ ਆਮ ਵਾਂਗ ਸ਼ੁਰੂ ਨਹੀਂ ਹੋਈਆਂ। ਕਈ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਨੇ 200 ਤੋਂ 300 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪ੍ਰੀਖਿਆ ਕੇਂਦਰਾਂ ਤਕ ਪਹੁੰਚਣਾ ਹੈ। ਫਿਕਰ ਇਸ ਗੱਲ ਦਾ ਵੀ ਹੈ ਕਿ ਪਹਿਲਾਂ ਹੀ ਲੌਕ ਡਾਊਨ ਕਾਰਨ ਆਰਥਿਕ ਸੰਕਟ ਝੱਲ ਰਹੇ ਲੋਕ ਨਿੱਜੀ ਵਾਹਨਾਂ ‘ਤੇ ਪ੍ਰੀਖਿਆ ਕੇਂਦਰਾਂ ਤਕ ਪਹੁੰਚਣਗੇ।

ਪ੍ਰੀਖਿਆ ਕੇਂਦਰ ਪਹੁੰਚਣ ‘ਤੇ ਉਨ੍ਹਾਂ ਦੇ ਠਹਿਰਨ ਦੀ ਵਿਵਸਥਾ ਕਿਸ ਤਰ੍ਹਾਂ ਹੋ ਸਕੇਗੀ। ਕੀ ਉਹ ਸੰਕ੍ਰਮਣ ਤੋਂ ਸੁਰੱਖਿਅਤ ਰਹਿ ਸਕਣਗੇ ? ਇਸ ਮੁੱਦੇ ਉਪਰ ਰਾਜਨੀਤੀ ਵੀ ਖੂਬ ਹੋਈ।@

Share This Article
Leave a Comment