ਇਸਲਾਮਾਬਾਦ: ਪਾਕਿਸਤਾਨ ਨੇ ਟਿੰਡਰ, ਗਰਿੰਡਰ ਸਣੇ ਤਿੰਨ ਹੋਰ ਡੇਟਿੰਗ ਐਪਸ ਨੂੰ ਦੇਸ਼ ਵਿੱਚ ਬੈਨ ਕਰ ਦਿੱਤਾ। ਇਸਲਾਮਾਬਾਦ ਨੇ ਆਪਣੇ ਫ਼ੈਸਲੇ ਦੇ ਪਿੱਛੇ ਦੀ ਵਜ੍ਹਾ ਇਨ੍ਹਾਂ ਐਪਸ ਦੁਆਰਾ ਸਥਾਨਕ ਕਾਨੂੰਨਾਂ ਦੀ ਪਾਲਣਾ ਨਾਂ ਕਰਨਾ ਦੱਸਿਆ ਹੈ। ਪਾਕਿਸਤਾਨ ਵੱਲੋਂ ਲਗਾਤਾਰ ਆਨਲਾਈਨ ਪਲੇਟਫਾਰਮਸ ਨੂੰ ਨੀਤੀ-ਵਿਰੁੱਧ ਸਮੱਗਰੀ ਵਾਲਾ ਦਸਦੇ ਹੋਏ ਬੈਨ ਲਗਾਇਆ ਜਾ ਰਿਹਾ ਹੈ।
ਪਾਕਿਸਤਾਨ ਦੂਰਸੰਚਾਰ ਅਥਾਰਟੀ ( ਪੀਟੀਏ ) ਨੇ ਕਿਹਾ, ਅਸੀਂ ਪੰਜ ਐਪਸ ਦੇ ਪ੍ਰਬੰਧਨ ਨੂੰ ਨੋਟਿਸ ਭੇਜਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਇਹ ਇਸ ਲਈ ਭੇਜਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਐਪਸ ‘ਤੇ ਨੀਤੀ-ਵਿਰੁੱਧ ਅਤੇ ਅਸ਼ਲੀਲ ਸਾਮਗਰੀ ਪ੍ਰਸਾਰਿਤ ਹੋ ਰਹੀ ਹੈ।
ਪੀਟੀਏ ਨੇ ਕਿਹਾ, ਨੋਟਿਸ ਵਿੱਚ ਟਿੰਡਰ, ਗਰਿੰਡਰ, ਟੈਗਡ, ਸਕਾਉਟ ਅਤੇ ਸੇਹਾਏ ਨੂੰ ਡੇਟਿੰਗ ਸੇਵਾਵਾਂ ਨੂੰ ਹਟਾਣ ਅਤੇ ਸਥਾਨਕ ਕਾਨੂੰਨਾਂ ਅਨੁਸਾਰ ਲਾਈਵ ਸਟਰੀਮਿੰਗ ਸਾਮਗਰੀ ਦੇ ਮਾਡਰੇਸ਼ਨ ਦੀ ਮੰਗ ਕੀਤੀ ਗਈ ਹੈ। ਅਥਾਰਟੀ ਨੇ ਕਿਹਾ, ਹਾਲੇ ਤੱਕ ਕੰਪਨੀਆਂ ਨੇ ਤੈਅ ਸਮੇਂ ਦੇ ਅੰਦਰ ਨੋਟਿਸਾਂ ਦਾ ਜਵਾਬ ਨਹੀਂ ਦਿੱਤਾ ਹੈ।