ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਹੀਂ ਰਹੇ

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ 84 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਦੇ ਬੇਟੇ ਅਭਿਜੀਤ ਮੁਖਰਜੀ ਨੇ ਕੀਤੀ ਹੈ।

ਉਨ੍ਹਾਂ ਦੇ ਦੇਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕਰ ਦੁੱਖ ਪ੍ਰਗਟ ਕੀਤਾ ਹੈ।


ਪ੍ਰਣਬ ਮੁਖਰਜੀ ਇਥੇ ਫੌਜ ਦੇ ਰਿਸਰਚ ਤੇ ਰੈਫਰਲ ਹਸਪਤਾਲ ਵਿੱਚ 10 ਅਗਸਤ ਤੋਂ ਦਾਖ਼ਲ ਸਨ। ਉਨ੍ਹਾਂ ਨੂੰ ਦਿਮਾਗ ਵਿੱਚ ਖੂਨ ਦੇ ਥੱਕੇ ਦੇ ਆਪਰੇਸ਼ਨ ਲਈ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਉਹ ਲਗਾਤਾਰ ਕੋਮਾ ਵਿੱਚ ਸਨ। ਇਸ ਦੌਰਾਨ ਗੁਰਦਿਆਂ ਦੀ ਲਾਗ ਵਧਣ ਕਰਕੇ ਉਨ੍ਹਾਂ ਨੂੰ ਸੈਪਟਿਕ ਸ਼ਾਕ ਲੱਗਾ।

Share This Article
Leave a Comment