ਬਰੈਂਪਟਨ: ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਮਹਿੰਗੀਆਂ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਬਰੈਂਪਟਨ ਦੇ ਮਨਜੋਤ ਗਰੇਵਾਲ ਅਤੇ ਲਵਪ੍ਰੀਤ ਗਿੱਲ ਸਣੇ 8 ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵੱਖ-ਵੱਖ ਥਾਵਾਂ ‘ਤੇ ਛਾਪੇ ਮਾਰ ਕੇ ਪੁਲਿਸ ਨੇ 11 ਲੱਖ ਡਾਲਰ ਦੀਆਂ ਗੱਡੀਆਂ, 30 ਹਜ਼ਾਰ ਡਾਲਰ ਨਕਦੀ ਅਤੇ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।
ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਇਸ ਸਾਲ ਮਾਰਚ ਤੋਂ ਗੱਡੀਆਂ ਖੋਹਣ ਜਾਂ ਚੋਰੀ ਹੋਣ ਦੀਆਂ ਵਾਰਦਾਤਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਜਿਸ ਦੇ ਮੱਦੇਨਜ਼ਰ ਵੱਖ-ਵੱਖ ਪੁਲਿਸ ਮਹਿਕਮਿਆਂ ਨੇ ਮਿਲ ਕੇ ਪੜਤਾਲ ਸ਼ੁਰੂ ਕੀਤੀ। ਯਾਰਕ ਰੀਜਨਲ ਪੁਲਿਸ, ਹਾਲਟਨ ਰੀਜਨਲ ਪੁਲਿਸ, ਟੋਰਾਂਟੋ ਪੁਲਿਸ ਅਤੇ ਓਨਟਾਰੀਓ ਵਿਨਸ਼ੀਅਲ ਪੁਲਿਸ ਦੇ ਅਫ਼ਸਰਾਂ ਨੇ ਸ਼ੱਕੀਆਂ ਨੂੰ ਕਾਬੂ ਕਰਨ ਵਿਚ ਮਦਦ ਕੀਤੀ। ਅੱਠ ਜਣਿਆ ਵਿਰੁੱਧ 47 ਦੋਸ਼ ਆਇਦ ਕੀਤੇ ਗਏ ਹਨ।
23 ਸਾਲ ਦੇ ਮਨਜੋਤ ਗਰੇਵਾਲ ਤੇ ਲਵਪ੍ਰੀਤ ਗਿੱਲ ਵਿਰੁੱਧ ਅਪਰਾਧ ਰਾਹੀਂ ਪ੍ਰਾਪਰਟੀ ਹਾਸਲ ਕਰਨ ਦਾ ਦੋਸ਼ ਆਇਦ ਕੀਤੇ ਗਏ ਹਨ।
ਰਿਪੋਰਟਾਂ ‘ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸੇ ਗਿਰੋਹ ਨੇ ਜੀਟੀਏ ‘ਚ ਪਿਛਲੇ ਸਮੇਂ ਦੌਰਾਨ 20 ਮਹਿੰਗੀਆਂ ਗੱਡੀਆਂ ਚੋਰੀ ਕੀਤੀਆਂ ਜਾਂ ਪਸਤੋਲ ਦੀ ਨੋਕ ਤੇ ਖੋਹੀਆਂ। ਗਿਰੋਹ ਦੇ ਮੈਂਬਰ ਗੱਡੀ ਖੋਹਣ ਦੇ ਇਰਾਦੇ ਨਾਲ ਸਾਹਮਣੇ ਜਾ ਰਹੀ ਕਾਰ ਨੂੰ ਮਾਮੂਲੀ ਟੱਕਰ ਮਾਰ ਦਿੰਦੇ ਅਤੇ ਜਦੋਂ ਸਬੰਧਤ ਵਿਅਕਤੀ ਬਾਹਰ ਆਉਂਦਾ ਤਾਂ ਗਿਰੋਹ ਮੈਂਬਰਾਂ ਦਾ ਸਾਥੀ ਉਸ ਦੀ ਗੱਡੀ ਭਜਾ ਕੇ ਲੈ ਜਾਂਦਾ।
High End GTA Carjacking Ring Dismantled – https://t.co/EmtohiFRIz pic.twitter.com/kp1OnOl9f6
— Peel Regional Police (@PeelPolice) August 26, 2020