ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

TeamGlobalPunjab
2 Min Read

ਨਿਊਜ਼ ਡੈਸਕ: ਜਾਪਾਨ ਦੇ ਪ੍ਰਧਾਨਮੰਤਰੀ ਸ਼ਿੰਜੋ ਆਬੇ ਨੇ ਸਿਹਤ ਸਮੱਸਿਆਵਾਂ ਦੀ ਵਜ੍ਹਾ ਕਾਰਨ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। 65 ਸਾਲ ਦੇ ਆਬੇ ਲੰਬੇ ਸਮੇਂ ਤੋਂ ਪੇਟ ਨਾਲ ਜੁੜੀ ਬੀਮਾਰੀ ਨਾਲ ਜੂਝ ਰਹੇ ਹਨ। ਉਹ ਇਸ ਮਹੀਨੇ ਦੋ ਵਾਰ 17 ਅਤੇ 24 ਅਗਸਤ ਨੂੰ ਹਸਪਤਾਲ ਜਾ ਚੁੱਕੇ ਹਨ। ਇਸ ਤੋਂ ਬਾਅਦ ਹੀ ਜਾਪਾਨੀ ਮੀਡੀਆ ‘ਚ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਰਚਾ ਚੱਲ ਰਹੀ ਸੀ।

ਸਥਾਨਕ ਮੀਡੀਆ ਅਨੁਸਾਰ ਆਬੇ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਸਿਹਤ ਦੇ ਕਾਰਨ ਸਰਕਾਰ ਦੇ ਕੰਮ ‘ਤੇ ਕਿਸੇ ਤਰ੍ਹਾਂ ਦਾ ਅਸਰ ਪਵੇ। ਅਜਿਹੇ ਵਿੱਚ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਕਰ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ। ਅਗਸਤ ਮਹੀਨੇ ਵਿੱਚ ਹੀ ਆਬੇ ਨੇ ਬਤੋਰ ਪ੍ਰਧਾਨ ਮੰਤਰੀ ੭ ਸਾਲ ੬ ਮਹੀਨੇ ਦਾ ਸਮਾਂ ਪੂਰਾ ਕੀਤਾ ਹੈ।

Share this Article
Leave a comment