ਗੁਰਦਾਸਪੁਰ: ਪੰਜਾਬ ਸਰਕਾਰ ਨੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਬਣਾਏ ਰੱਖਣ ਲਈ ਦੀਨਾਨਗਰ ਦੇ ਸ਼ਹੀਦ ਮਨਿੰਦਰ ਸਿੰਘ ਦੇ ਨਾਮ ‘ਤੇ ਸਕੂਲ ਦਾ ਨਾਂਅ ਰੱਖਿਆ ਹੈ। ਹੁਣ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੀਨਾਨਗਰ ਦਾ ਨਾਂਅ ਬਦਲ ਕੇ ਸ਼ਹੀਦ ਮਨਿੰਦਰ ਸਿੰਘ ਅੱਤਰੀ ਦੇ ਨਾਮ ਤੇ ਰੱਖਿਆ ਗਿਆ ਹੈ।
ਮਨਿੰਦਰ ਸਿੰਘ ਅੱਤਰੀ 14 ਫਰਵਰੀ 2019 ਨੂੰ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋ ਗਏ ਸਨ। ਇਸ ਲਾਸਾਨੀ ਸ਼ਹਾਦਤ ਨੂੰ ਯਾਦ ਰੱਖਣ ਦੇ ਲਈ ਪੰਜਾਬ ਸਰਕਾਰ ਵੱਲੋਂ ਇਹ ਵੱਡਾ ਫੈਸਲਾ ਕੀਤਾ ਗਿਆ ਕੇ ਸਕੂਲ ਦਾ ਨਾਂ ਸ਼ਹੀਦ ਦੇ ਨਾਮ ‘ਤੇ ਰੱਖਿਆ ਜਾਵੇ। ਸ਼ਹੀਦ ਮਨਿੰਦਰ ਸਿੰਘ ਅੱਤਰੀ ਦੀ ਸ਼ਹਾਦਤ ‘ਤੇ ਪੂਰੇ ਇਲਾਕੇ ਨੂੰ ਮਾਣ ਹੈ।
ਪਰਿਵਾਰ ਮੁਤਾਬਕ ਸ਼ਹੀਦ ਦੇ ਨਾਮ ‘ਤੇ ਸਕੂਲ ਦਾ ਨਾਂਅ ਰੱਖਣ ਨਾਲ ਬੱਚਿਆਂ ਵਿੱਚ ਵੀ ਕੁਰਬਾਨੀ ਭਰੀ ਭਾਵਨਾ ਪੈਦਾ ਹੋਵੇਗੀ। ਸ਼ਹੀਦ ਮਨਿੰਦਰ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।