ਨਵੀਂ ਦਿੱਲੀ/ਤਰਨਤਾਰਨ: ਸੁਪਰੀਮ ਕੋਰਟ ਨੇ 2019 ਦੇ ਤਰਨ ਤਾਰਨ ਧਮਾਕੇ ਮਾਮਲੇ ਦੇ ਮੁਲਜ਼ਮ ਮਲਕੀਤ ਸਿੰਘ ਉਰਫ ਸ਼ੇਰਾ ਦੀ ਜ਼ਮਾਨਤ ਮੰਗ ਖਾਰਜ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਮਲਕੀਤ ਸਿੰਘ ਨੇ ਪੰਜਾਬ ਹਾਈਕੋਰਟ ਅਤੇ ਮਨਾਲੀ ਵਿੱਚ ਐਨਆਈਏ ਕੋਰਟ ਵਿੱਚ ਆਪਣੀ ਸਿਹਤ ਦਾ ਹਵਾਲਾ ਦਿੰਦੇ ਜ਼ਮਾਨਤ ਦੀ ਮੰਗ ਕੀਤੀ ਸੀ ਜਿਸ ਨੂੰ ਦੋਵੇਂ ਅਦਾਲਤਾਂ ਨੇ ਖਾਰਜ ਕਰ ਦਿੱਤਾ ਸੀ।
ਦੱਸ ਦਈਏ ਕਿ ਸਾਲ 2019 ਸਤੰਬਰ ਵਿੱਚ ਪੰਜਾਬ ਦੇ ਤਰਨਤਾਰਨ ਵਿੱਚ ਬੰਬ ਧਮਾਕਾ ਹੋਇਆ ਸੀ, ਜਿਸ ਵਿੱਚ ਐਨਆਈਏ ਨੇ ੯ ਮੁਲਜ਼ਮਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ। ਇਨ੍ਹਾਂ ਮੁਲਜ਼ਮਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਸੀ।
ਐਨਆਈਏ ਨੇ ਆਪਣੀ ਚਾਰਜਸ਼ੀਟ ‘ਚ ਲਿਖਿਆ ਸੀ ਕਿ ਇਹ ਬੰਬ ਧਮਾਕਾ ਚਾਰ ਸਤੰਬਰ 2019 ਨੂੰ ਹੋਇਆ ਸੀ ਅਤੇ ਇਸ ਵਿੱਚ ਦੋ ਲੋਕ ਮਾਰੇ ਗਏ ਸਨ। ਤਰਨਤਾਰਨ ਜ਼ਿਲ੍ਹੇ ਦੇ ਥਾਣਾ ਸਦਰ ਬਾਜ਼ਾਰ ਵਿੱਚ ਇਸ ਸਬੰਧੀ ਪਹਿਲਾਂ ਰਿਪੋਰਟ ਦਰਜ ਕੀਤੀ ਗਈ ਸੀ ਪਰ ਬਾਅਦ ਵਿੱਚ ਐਨਆਈਏ ਨੇ ਇਸ ਸਬੰਧੀ ਮੁਕੱਦਮਾ ਦਰਜ ਕਰ ਜਾਂਚ ਸ਼ੁਰੂ ਕੀਤੀ ਸੀ।