ਦੇਸ਼ ‘ਚ ਕੋਰੋਨਾ ਕਾਰਨ ਹੁਣ ਤੱਕ 50,000 ਤੋਂ ਜ਼ਿਆਦਾ ਮੌਤਾਂ, 24 ਘੰਟੇ ‘ਚ ਅਮਰੀਕਾ ਤੋਂ ਜ਼ਿਆਦਾ ਆਏ ਮਾਮਲੇ

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ‘ਚ ਕੋਰੋਨਾ ਮਰੀਜ਼ਾ ਦਾ ਅੰਕੜਾ ਵਧਕੇ 26 ਲੱਖ 47 ਹਜਾਰ 664 ਹੋ ਗਿਆ ਹੈ। 24 ਘੰਟੇ ਅੰਦਰ 57 ਹਜ਼ਾਰ 982 ਨਵੇਂ ਮਰੀਜ਼ ਵਧੇ। ਐਤਵਾਰ ਨੂੰ 941 ਮਰੀਜ਼ਾਂ ਦੀ ਮੌਤ ਹੋਈ, ਉੱਥੇ ਹੀ, 24 ਘੰਟੇ ‘ਚ ਅਮਰੀਕਾ ‘ਚ 36,843 ਕੇਸ ਆਏ ਅਤੇ 522 ਲੋਕਾਂ ਦੀ ਜਾਨ ਗਈ। ਬ੍ਰਾਜ਼ੀਲ ਵਿੱਚ ਬੀਤੇ ਦਿਨੀਂ 22,365 ਨਵੇਂ ਮਾਮਲੇ ਆਏ ਅਤੇ 582 ਮੌਤਾਂ ਹੋਈਆਂ। ਹੁਣ ਤੱਕ 50 ਹਜ਼ਾਰ 921 ਲੋਕ ਸੰਕਰਮਣ ਦੇ ਚਲਦੇ ਆਪਣੀ ਜਾਨ ਗਵਾ ਚੁੱਕੇ ਹਨ। ਹੁਣ ਭਾਰਤ ਵਿੱਚ ਔਸਤਨ ਹਰ ਰੋਜ 900 ਲੋਕਾਂ ਦੀ ਜਾਨ ਜਾ ਰਹੀ ਹੈ।

ਭਾਰਤ ਵਿੱਚ ਪਹਿਲਾਂ ਇੱਕ ਲੱਖ ਮਾਮਲੇ ਹੋਣ ‘ਚ 110 ਦਿਨਾਂ ਦਾ ਸਮਾਂ ਲੱਗਿਆ ਸੀ, ਪਰ ਹੁਣ ਦੋ ਦਿਨਾਂ ਵਿੱਚ ਇੱਕ ਲੱਖ ਤੋਂ ਜ਼ਿਆਦਾ ਮਾਮਲੇ ਹੋ ਚੁੱਕੇ ਹਨ। ਪਿਛਲੇ 90 ਦਿਨਾਂ ਵਿੱਚ ਲਗਭਗ 25 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ। ਚੰਗੀ ਗੱਲ ਹੈ ਕਿ ਸੰਕਰਮਣ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਵੀ 19 ਲੱਖ ਤੋਂ ਪਾਰ ਹੋ ਚੁੱਕਿਆ ਹੈ। ਐਤਵਾਰ ਨੂੰ 57 ਹਜ਼ਾਰ 404 ਲੋਕਾਂ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ। ਸਿਹਤ ਮੰਤਰਾਲੇ ਦੀ ਤਾਜ਼ਾ ਜਾਣਕਾਰੀ ਮੁਤਾਬਕ, ਦੇਸ਼ ਵਿੱਚ ਹੁਣ ਕੋਰੋਨਾ ਦੇ 6 ਲੱਖ 76 ਹਜ਼ਾਰ 900 ਐਕਟਿਵ ਕੇਸ ਹਨ। ਕੋਰੋਨਾ ਨਾਲ ਹੁਣ ਤੱਕ 19 ਲੱਖ 19 ਹਜ਼ਾਰ 843 ਲੋਕ ਰਿਕਵਰ ਹੋ ਚੁੱਕੇ ਹਨ।

Share This Article
Leave a Comment