ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤੰਜ ਕਸਿਆ ਹੈ। ਪੀਐੱਮ ਮੋਦੀ ‘ਤੇ ਐਤਵਾਰ ਨੂੰ ਹਮਲਾ ਬੋਲਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਪੀਐੱਮ ਮੋਦੀ ਨੂੰ ਭਾਰਤੀ ਫੌਜ ਦੀ ਬਹਾਦਰੀ ਅਤੇ ਸਮਰੱਥਾ ‘ਤੇ ਭਰੋਸਾ ਨਹੀਂ ਹੈ। ਰਾਹੁਲ ਗਾਂਧੀ ਨੇ ਇੱਕ ਟਵੀਟ ਕਰ ਲਿਖਿਆ, ‘ਸਾਰਿਆਂ ਨੂੰ ਭਾਰਤੀ ਫੌਜ ਦੀ ਸਮਰੱਥਾ ‘ਤੇ ਵਿਸ਼ਵਾਸ ਹੈ ਸਿਵਾਏ ਪ੍ਰਧਾਨ ਮੰਤਰੀ ਮੋਦੀ ਦੇ, ਜਿਨ੍ਹਾਂ ਦੀ ਕਾਇਰਤਾ ਨੇ ਹੀ ਚੀਨ ਨੂੰ ਸਾਡੀ ਜਮੀਨ ਲੈਣ ਦਿੱਤੀ। ਜਿਨ੍ਹਾਂ ਦਾ ਝੂਠ ਨਿਸ਼ਚਿਤ ਕਰੇਗਾ ਕਿ ਉਹ ਚੀਨ ਦੇ ਕੋਲ ਹੀ ਰਹੇਗੀ।
सभी को भारतीय सेना की क्षमता और शौर्य पर विश्वास है।
सिवाय प्रधानमंत्री के-
जिनकी कायरता ने ही चीन को हमारी ज़मीन लेने दी।
जिनका झूठ सुनिश्चित करेगा कि वो चीन के पास ही रहेगी।
— Rahul Gandhi (@RahulGandhi) August 16, 2020
ਦੱਸ ਦਈਏ ਕਿ ਭਾਰਤ-ਚੀਨ ਵਿਚਕਾਰ ਚੱਲ ਰਹੇ ਵਿਵਾਦ ਲਈ ਰਾਹੁਲ ਗਾਂਧੀ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਅ ਰਹੇ ਹਨ। ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਲਿਖਿਆ ਸੀ ਕਿ ਕੇਂਦਰ ਦੀ ਮੋਦੀ ਸਰਕਾਰ ਲੱਦਾਖ ‘ਚ ਚੀਨੀ ਇਰਾਦਿਆਂ ਦਾ ਸਾਹਮਣਾ ਕਰਨ ਤੋਂ ਡਰ ਰਹੀ ਹੈ। ਉਨ੍ਹਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਵਿਅਕਤੀਗਤ ਸਾਹਸ ਦੀ ਕਮੀ ਅਤੇ ਮੀਡੀਆ ਦੀ ਚੁੱਪੀ ਦੀ ਭਾਰਤ ਨੂੰ ਬਹੁਤ ਭਾਰੀ ਕੀਮਤ ਚੁਕਾਉਣੀ ਹੋਵੇਗੀ।
6 ਅਗਸਤ ਨੂੰ ਵੀ ਰਾਹੁਲ ਗਾਂਧੀ ਨੇ ਇੱਕ ਟਵੀਟ ‘ਚ ਲਿਖਿਆ ਸੀ, ਚੀਨ ਦਾ ਸਾਹਮਣਾ ਕਰਨਾ ਤਾਂ ਦੂਰ ਦੀ ਗੱਲ, ਭਾਰਤ ਦੇ ਪ੍ਰਧਾਨ ਮੰਤਰੀ ‘ਚ ਉਨ੍ਹਾਂ ਦਾ ਨਾਂ ਤਕ ਲੈਣ ਦਾ ਹੌਸਲਾ ਨਹੀਂ ਹੈ।