ਵਾਸ਼ਿੰਗਟਨ : ਡੈਮੋਕਰੇਟਿਕ ਪਾਰਟੀ ਤੋਂ ਉਮੀਦਵਾਰ ਦੇ ਤੌਰ ‘ਤੇ ਭਾਰਤੀ ਮੂਲ ਦੀ 48 ਸਾਲਾ ਸਾਰਾ ਗਿਦੋਨ ਦਾ ਰਸਤਾ ਸਾਫ ਹੋ ਗਿਆ। ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਜੋਅ ਬਿਡੇਨ ਨੇ ਵੀ ਗਿਦੋਨ ਦੇ ਨਾਂ ਦਾ ਸਮਰਥਨ ਕੀਤਾ ਹੈ। ਸਾਰਾ ਦੀ ਚੋਣ ਨਵੰਬਰ ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣਾਂ ਵਿਚ ਸੈਨੇਟ ਦੇ ਸਭ ਤੋਂ ਹਾਈ ਪ੍ਰੋਫਾਈਲ ਮੁਕਾਬਲਿਆਂ ਵਿਚੋਂ ਇੱਕ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਮੇਨੀ ਰਾਜ ਅਸੈਂਬਲੀ ਵਿਚ ਗਿਦੋਨ , ਰਿਪਬਲਿਕਨ ਪਾਰਟੀ ਦੀ ਮੌਜੂਦਾ ਸਾਂਸਦ ਸੁਸਨ ਕੋਲਿੰਸ ਨੂੰ ਸਖ਼ਤ ਟੱਕਰ ਦੇ ਰਹੀ ਹੈ। ਅਮਰੀਕੀ ਸੈਨੇਟ ਵਿਚ ਬਹੁਮਤ ਹਾਸਲ ਕਰਨ ਲਈ ਡੈਮੋਕਰੇਟ ਮੈਂਬਰ ਗਿਦੋਨ 39 ਦੇ ਮੁਕਾਬਲੇ 44 ਪ੍ਰਤੀਸ਼ਤ ਵੋਟਾਂ ਨਾਲ ਕੋਲਿੰਸ ਤੋਂ ਅੱਗੇ ਚਲ ਰਹੀ ਹੈ।
ਸਾਰਾ ਗਿਦੋਨ ਦੇ ਪਿਤਾ ਭਾਰਤ ਤੋਂ ਅਮਰੀਕਾ ਆਏ। ਉਨ੍ਹਾਂ ਨੇ ਰੋਡ ਆਈਲੈਂਡ ਵਿੱਚ ਬਾਲ ਮਾਹਿਰ ਵਜੋਂ ਕੰਮ ਕੀਤਾ। ਜੇਕਰ ਗਿਦੋਨ ਨਵੰਬਰ ‘ਚ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ‘ਚ ਚੁਣੀ ਜਾਂਦੀ ਹੈ ਤਾਂ ਉਹ ਅਮਰੀਕੀ ਸੈਨੇਟ ‘ਚ ਚੁਣੀ ਜਾਣ ਵਾਲੀ ਭਾਰਤੀ ਮੂਲ ਦੀ ਦੂਜੀ ਮਹਿਲਾ ਹੋਵੇਗੀ। ਕੈਲੀਫੋਰਨੀਆ ਤੋਂ ਕਮਲਾ ਹੈਰਿਸ ਅਮਰੀਕੀ ਸੈਨੇਟ ‘ਚ ਚੁਣੀ ਗਈ ਭਾਰਤੀ ਮੂਲ ਦੀ ਪਹਿਲੀ ਸੈਨੇਟਰ ਹੈ।