ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਪੀਯੂ ਦੀ ਇਸ ਮਹੀਨੇ ਜੁਲਾਈ ਵਿੱਚ ਹੋਣ ਵਾਲੀਆਂ ਸਾਰੀਆਂ ਫਾਈਨਲ ਪ੍ਰੀਖਿਆਵਾਂ ‘ਤੇ ਵੀਰਵਾਰ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਰੋਕ ਜਾਰੀ ਰਖੀ ਹੈ। ਜਸਟਿਸ ਰਿਤੂ ਬਾਹਰੀ ਨੇ ਪ੍ਰੀਖਿਆਵਾਂ ‘ਤੇ ਵਿਦਿਆਰਥੀਆਂ ਨੂੰ ਰਾਹਤ ਜਾਰੀ ਰੱਖਦੇ ਹੋਏ ਕਿਹਾ ਕਿ ਯੂਨੀਵਰਸਿਟੀ ਚਾਹੇ ਤਾਂ 22 ਜੂਨ ਨੂੰ ਸੈਂਟਰਲ ਯੂਨੀਵਰਸਿਟੀ ਆਫ ਤਾਮਿਲਨਾਡੂ ਅਤੇ 23 ਜੂਨ ਨੂੰ ਮਹਾਰਾਸ਼ਟਰ ਸਰਕਾਰ ਵਲੋਂ ਦਿੱਤੇ ਫੈਸਲੇ ‘ਤੇ ਵਿਚਾਰ ਕਰ ਸਕਦੀ ਹੈ ਜਿਸ ਵਿੱਚ ਸਟੂਡੈਂਟਸ ਨੂੰ ਉਨ੍ਹਾਂ ਦੇ ਪਹਿਲੇ ਸਮੈਸਟਰ ਪਰਫਾਰਮੈਂਸ ਦੇ ਆਧਾਰ ‘ਤੇ ਪਾਸ ਕਰਣ ਦਾ ਫੈਸਲਾ ਲਿਆ ਗਿਆ ਹੈ।
ਹਾਈ ਕੋਰਟ ਨੇ ਮਾਮਲੇ ‘ਤੇ ਅਗਲੀ ਸੁਣਵਾਈ 13 ਅਗਸਤ ਤੈਅ ਕੀਤੀ ਹੈ ਅਤੇ ਇਸ ਦੌਰਾਨ ਪ੍ਰੀਖਿਆਵਾਂ ਨਾ ਕਰਵਾਉਣ ਦੇ ਆਪਣੇ ਮੱਧਵਰਤੀ ਆਦੇਸ਼ਾਂ ਨੂੰ ਜਾਰੀ ਰੱਖਿਆ ਹੈ।
ਪੀਯੂ ਦੇ ਵਿਦਿਆਰਥੀਆਂ ਵੱਲੋਂ ਦਾਖਲ ਪਟੀਸ਼ਨ ਵਿੱਚ 26 ਮਈ 2020 ਦੇ ਫੈਸਲੇ ਅਤੇ 19 ਜੂਨ 2020 ਦੀ ਨੋਟਿਫਿਕੇਸ਼ਨ ਨੂੰ ਖਾਰਜ ਕਰਨ ਦੀ ਮੰਗ ਕੀਤੀ ਗਈ ਜਿਸ ਵਿੱਚ ਸਾਰੇ ਫਾਈਨਲ ਯੀਅਰ ਵਿਦਿਆਰਥੀਆਂ ਨੂੰ ਆਪਣੇ ਫਾਈਨਲ ਸਮੈਸਟਰ ਪ੍ਰੈਖਿਆ ਵਿੱਚ ਅਪੀਅਰ ਹੋਣ ਦੇ ਨਿਰਦੇਸ਼ ਦਿੱਤੇ ਗਏ ਸਨ।