ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਬੀਤੇ ਦਿਨ ਕੋਰੋਨਾ ਦਾ ਵੱਡਾ ਧਮਾਕਾ ਹੋਇਆ। ਸਿਹਤ ਵਿਭਾਗ ਪਟਿਆਲਾ ਵੱਲੋਂ ਕੋਵਿਡ ਜਾਂਚ ਲਈ ਭੇਜੇ ਗਏ ਸੈਂਪਲਾਂ ‘ਚ ਨਗਰ ਨਿਗਮ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਸਮੇਤ ਜ਼ਿਲ੍ਹੇ ਭਰ ‘ਚੋਂ 22 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕੀਤੀ ਹੈ।
ਡਾ. ਮਲਹੋਤਰਾਂ ਨੇ ਦੱਸਿਆ ਕਿ ਅੱਜ ਪਾਜ਼ੀਟਿਵ ਆਏ 22 ਮਾਮਲਿਆਂ ‘ਚੋਂ 9 ਸਮਾਣਾ, 10 ਪਟਿਆਲਾ ਸ਼ਹਿਰ, 1 ਨਾਭਾ, 1 ਰਾਜਪੁਰਾ ਤੇ ਇੱਕ ਘਨੌਰ ਨਾਲ ਸਬੰਧਿਤ ਹੈ। ਪਟਿਆਲਾ ਦੇ ਅਰਬਨ ਅਸਟੇਟ ਤੋਂ 1, ਭਾਦਸੋਂ ਰੋਡ ਤੋਂ 1, ਆਨੰਦ ਨਗਰ-ਏ ਤੋਂ 5, ਖਾਲਸਾ ਮੁਹੱਲਾ ਤੋਂ 1, ਮੇਨ ਬਜ਼ਾਰ ਤ੍ਰਿਪੜੀ ਤੋਂ 1, ਲਹਿਲ ਕਾਲੋਨੀ ਤੋਂ 1, ਰਾਜਪੁਰਾ ਤੋਂ 1, ਨਾਭਾ ਦੇ ਅਜੀਤ ਨਗਰ ਤੋਂ 1, ਸਮਾਣਾ ਜੱਟਾਂ ਤੋਂ 7, ਤੇਜ਼ ਕਾਲੋਨੀ ਤੋਂ 2 ਅਤੇ ਘਨੌਰ ਤੋਂ 1 ਕੇਸ ਪਾਜ਼ੀਟਿਵ ਆਇਆ ਹੈ।
ਇਨ੍ਹਾਂ ਨਵੇਂ ਮਾਮਲਿਆਂ ਨਾਲ ਜ਼ਿਲ੍ਹੇ ‘ਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ ਵੱਧ ਕੇ 575 ਹੋ ਗਈ ਹੈ। ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ‘ਚ ਕੋਰੋਨਾ ਨਾਲ ਹੁਣ ਤੱਕ 12 ਮੌਤਾਂ ਹੋ ਚੁੱਕੀਆਂ ਹਨ। 239 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਅਜੇ ਵੀ ਕੋੋਰੋਨਾ ਦੇ 324 ਮਾਮਲੇ ਸਰਗਰਮ ਹਨ।