ਵਾਸ਼ਿੰਗਟਨ : ਅਮਰੀਕੀ ਲੋਕਾਂ ਨੇ ਹੁਣ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਬਾਅਦ ਉਨ੍ਹਾਂ ਦੀ ਪਤਨੀ ਤੇ ਫਸਟ ਲੇਡੀ ਮੇਲਾਨੀਆ ਟਰੰਪ ‘ਤੇ ਆਪਣਾ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਅਮਰੀਕਾ ਦੀ ਫਸਟ ਲੇਡੀ ਅਤੇ ਡੋਨਾਲਡ ਟਰੰਪ ਦੀ ਪਤਨੀ ਦਾ ਲੱਕੜੀ ਦਾ ਬੁੱਤ ਉਨ੍ਹਾਂ ਦੇ ਗ੍ਰਹਿ ਕਸਬੇ ਸਲੋਵੇਨੀਆ ‘ਚ ਸਥਾਪਤ ਕੀਤਾ ਗਿਆ ਸੀ। ਜਿਸ ਨੂੰ ਕੁਝ ਲੋਕਾਂ ਵੱਲੋਂ 4 ਜੁਲਾਈ ਦੀ ਰਾਤ ਨੂੰ ਅੱਗ ਦੇ ਹਵਾਲੇ ਕਰ ਦਿਂੱਤਾ ਗਿਆ।
ਇਸ ਬੁੱਤ ਨੂੰ ਬਣਾਉਣ ਵਾਲੇ ਕਲਾਕਾਰ ਨੇ ਇਸ ਬਾਰੇ ਜਾਣਕਾਰੀ ਦਿੱਤੀ। ਬਰਲਿਨ ‘ਚ ਰਹਿਣ ਵਾਲੇ ਇੱਕ ਅਮਰੀਕੀ ਕਲਾਕਾਰ ਬ੍ਰੈਡ ਡਾਉਨੀ ਨੇ ਰੋਇਟਰਜ਼ ਨੂੰ ਦੱਸਿਆ ਕਿ ਪੁਲਿਸ ਨੇ ਉਸਨੂੰ ਇਸ ਘਟਨਾ ਦੀ ਖਬਰ ਦਿੱਤੀ ਅਤੇ ਮੂਰਤੀ ਨੂੰ ਉਥੋਂ ਹਟਾ ਦਿੱਤਾ ਗਿਆ। ਡਾਉਨੀ ਨੇ ਕਿਹਾ, ਮੈਂ ਜਾਣਨਾ ਚਾਹੁੰਦਾ ਹਾਂ ਕਿ ਕੁਝ ਲੋਕਾਂ ਨੇ ਅਜਿਹਾ ਕਿਉਂ ਕੀਤਾ?
ਜਦੋਂ ਇਸ ਸਬੰਧ ‘ਚ ਮੇਲਾਨੀਆ ਟਰੰਪ ਦੇ ਦਫਤਰ ਨੂੰ ਜਦੋਂ ਇਸ ਘਟਨਾ ਬਾਰੇ ਪੁਛਿਆ ਗਿਆ ਤਾਂ ਦਫਤਰ ਨੇ ਇਸ ‘ਤੇ ਕੋਈ ਵੀ ਪ੍ਰਤੀਕਿਰਿਆ ਦੇਣ ਤੋੇਂ ਸਾਫ ਇੰਨਕਾਰ ਕਰ ਦਿੱਤਾ। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਨੇ ਹਾਲ ਹੀ ‘ਚ ਕਿਹਾ ਸੀ ਜਿਹੜੇ ਲੋਕਾਂ ਵੱਲੋਂ ਅਮਰੀਕੀ ਇਤਿਹਾਸਕ ਸਮਾਰਕਾਂ ਨੂੰ ਹਾਨੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਖਿਲਾਫ ਅਮਰੀਕਾ ਸਖਤ ਕਾਰਵਾਈ ਕਰੇਗਾ। ਗੌਰਤਲਬ ਹੈ ਕਿ ਨਸਲੀ ਹਿੰਸਾ ਕਾਰਨ ਅਮਰੀਕਾ ‘ਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਹੋ ਰਹੇ ਹਨ।
ਪੁਲਿਸ ਬੁਲਾਰੇ ਅਲੇਨਕਾ ਡ੍ਰੇਨਿਕ ਨੇ ਕਿਹਾ ਕਿ ਪੁਲਿਸ ਵੱਲੋੇਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮੇਲਾਨੀਆ ਟਰੰਪ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ। ਇਸ ਦੇ ਨਾਲ ਹੀ ਮੇਲਾਨੀਆ ਰਾਸ਼ਟਰਪਤੀ ਟਰੰਪ ਦੇ ਨਾਲ ਕਈ ਰਾਜਨੀਤਿਕ ਪ੍ਰਚਾਰ ਮੁਹਿੰਮ ‘ਚ ਵੀ ਸ਼ਾਮਲ ਹੋ ਚੁੱਕੀ ਹੈ।