ਨਵੀਂ ਦਿੱਲੀ: ਰੇਲਵੇ ਤੋਂ ਬਾਅਦ ਹੁਣ ਅੰਤਰਰਾਸ਼ਟਰੀ ਉਡਾਣਾਂ ਨੂੰ ਲੈ ਕੇ ਵੀ ਸਰਕਾਰ ਦਾ ਫੈਸਲਾ ਸਾਹਮਣੇ ਆ ਗਿਆ ਹੈ। ਸਰਕਾਰ ਦੇ ਫੈਸਲੇ ਦੇ ਮੁਤਾਬਕ 15 ਜੁਲਾਈ ਤੱਕ ਭਾਰਤ ਵੱਲੋਂ ਅਤੇ ਭਾਰਤ ਲਈ ਇੰਟਰਨੈਸ਼ਨਲ ਕਮਰਸ਼ਿਅਲ ਫਲਾਈਟ ਸੇਵਾ ‘ਤੇ ਰੋਕ ਲੱਗੀ ਰਹੇਗੀ। ਹਾਲਾਂਕਿ ਇਸ ਦੌਰਾਨ ਡੋਮੈਸਟਿਕ ਏਅਰ ਸਰਵਿਸ ਜਾਰੀ ਰਹੇਗੀ। ਇਹ ਆਦੇਸ਼ ਸਿਰਫ ਕਾਰਗੋ ਜਹਾਜ਼ ਅਤੇ DGCA ਵੱਲੋਂ ਅਪਰੂਵਡ ਸਪੈਸ਼ਲ ਜਹਾਜ਼ ‘ਤੇ ਲਾਗੂ ਨਹੀਂ ਹੋਣਗੇ।
ਕੋਰੋਨਾ ਕਾਰਨ ਪੂਰੇ ਦੇਸ਼ ਵਿੱਚ 25 ਮਾਰਚ ਨੂੰ ਲਾਕਡਾਊਨ ਲਾਗੂ ਕੀਤਾ ਗਿਆ ਸੀ। ਉਸ ਤੋਂ ਪਹਿਲਾਂ ਹੀ 23 ਮਾਰਚ ਤੋਂ ਇੰਟਰਨੈਸ਼ਨਲ ਉਡਾਣਾਂ ‘ਤੇ ਰੋਕ ਲਗਾਈ ਗਈ। ਪਹਿਲਾਂ ਇਹ ਇੱਕ ਹਫ਼ਤੇ ਲਈ 29 ਮਾਰਚ ਤੱਕ ਸੀ, ਜਿਸਨੂੰ ਬਾਅਦ ਵਿੱਚ ਲਾਕਡਾਊਨ ਦੇ ਨਾਲ ਲਗਾਤਾਰ ਵਧਾਇਆ ਜਾਂਦਾ ਰਿਹਾ।
ਇਸ ਤੋਂ ਪਹਿਲਾਂ ਰੇਲਵੇ ਨੇ 25 ਜੂਨ ਨੂੰ ਕਿਹਾ ਸੀ ਕਿ 12 ਅਗਸਤ ਤੱਕ ਟਰੇਨਾਂ ਨਿਯਮਤ ਤੌਰ ‘ਤੇ ਨਹੀਂ ਚੱਲਣਗੀਆਂ। ਇਸ ਦੌਰਾਨ ਸਿਰਫ ਸਪੈਸ਼ਲ ਟਰੇਨਾਂ ਚਲਦੀਆਂ ਰਹਿਣਗੀਆਂ। ਰੇਲਵੇ ਦੇ ਪੁਰਾਣੇ ਆਦੇਸ਼ ਦੇ ਮੁਤਾਬਕ, 30 ਜੂਨ ਤੱਕ ਟਰੇਨਾਂ ਕੈਂਸਲ ਕਰਨ ਦਾ ਫੈਸਲਾ ਲਿਆ ਗਿਆ ਸੀ। ਅਜਿਹੇ ਵਿੱਚ ਜੇਕਰ ਕਿਸੇ ਨੇ 1 ਜੁਲਾਈ ਤੋਂ 12 ਅਗਸਤ ਤੱਕ ਟਿਕਟ ਬੁੱਕ ਕੀਤੀ ਹੋਵੇਗੀ ਤਾਂ ਉਸ ਨੂੰ ਫੁਲ ਰਿਫੰਡ ਮਿਲੇਗਾ।