ਬਰਨਾਲਾ: ਅਕਸਰ ਵਿਵਾਦਾਂ ‘ਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਏਕੇ 47 ਨਾਲ ਫਾਇਰਿੰਗ ਦੇ ਮਾਮਲੇ ‘ਚ ਨਾਮਜ਼ਦ ਕੀਤੇ ਗਏ ਦੋ ਮੁਲਾਜ਼ਮਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ।
ਦੱਸ ਦਈਏ ਇਸ ਤੋਂ ਪਹਿਲਾਂ ਇਸ ਮਾਮਲੇ ‘ਚ ਨਾਮਜ਼ਦ 6 ਪੁਲਿਸ ਮੁਲਾਜ਼ਮਾਂ ਦੀ ਜ਼ਮਾਨਤ ਅਰਜ਼ੀ ਪਹਿਲਾਂ ਹੀ ਬਰਨਾਲਾ ਸ਼ੈਸ਼ਨ ਕੋਰਟ ‘ਚੋਂ ਰੱਦ ਹੋ ਚੁੱਕੀ ਹੈ ਤੇ ਅੱਜ ਸੁਖਵੀਰ ਸਿੰਘ ਅਤੇ ਇੰਦਰਜੀਤ ਸਿੰਘ ਦੀ ਜ਼ਮਾਨਤ ਰੱਦ ਹੋ ਗਈ।
ਜਿੱਥੇ ਮੂਸੇਵਾਲਾ ਮਾਮਲੇ ‘ਚ ਨਾਮਜ਼ਦ 6 ਪੁਲਿਸ ਮੁਲਾਜ਼ਮਾਂ ਦੀ ਜ਼ਮਾਨਤ ਅਰਜ਼ੀ ਪਹਿਲਾਂ ਹੀ ਰੱਦ ਹੋ ਚੁੱਕੀ ਹੈ ਉੱਥੇ ਹੀ ਸ਼ੁਭਦੀਪ ਸਿੱਧੂ ਨੇ ਹਾਲੇ ਤੱਕ ਸ਼ੈਸ਼ਨ ਕੋਰਟ ‘ਚ ਆਪਣੀ ਜ਼ਮਾਨਤ ਅਰਜ਼ੀ ਦਾਇਰ ਨਹੀਂ ਕੀਤੀ ਹੈ ਤੇ ਪੁਲਿਸ ਵੱਲੋਂ ਵੀ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।