ਸ੍ਰੀ ਫਤਹਿਗੜ੍ਹ ਸਾਹਿਬ: ਅੱਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਜਥੇਦਾਰ ਭਾਈ ਰਣਜੀਤ ਸਿੰਘ (ਪ੍ਰਧਾਨ ਪੰਥਕ ਅਕਾਲੀ ਲਹਿਰ) ਅਤੇ ਬਾਬਾ ਸਰਬਜੋਤ ਸਿੰਘ ਬੇਦੀ (ਸਰਪ੍ਰਸਤ ਪੰਥਕ ਅਕਾਲੀ ਲਹਿਰ) ਜੀ ਦੀ ਅਗਵਾਈ ਵਿੱਚ ਪੰਥਕ ਅਕਾਲੀ ਲਹਿਰ ਦੀ ਪੰਜਾਬ ਪੱਧਰੀ 5 ਮੈਂਬਰੀ ਨੌਜਵਾਨ ਕਮੇਟੀ ਨਿਯੁਕਤ ਕੀਤੀ ਗਈ।
ਇਸ ਮੌਕੇ ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਭਾਈ ਗੁਰਪ੍ਰੀਤ ਸਿੰਘ ਰੰਧਾਵਾ (ਮੈਂਬਰ ਸ੍ਰੋਮਣੀ ਕਮੇਟੀ) ਵੱਲੋਂ ਇਸ ਨੌਜਵਾਨ ਵਿੰਗ ਦਾ ਐਲਾਨ ਕੀਤਾ ਗਿਆ। ਇਸ ਸਮੇਂ ‘ਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਦਫਤਰ ਸਕੱਤਰ ਭਾਈ ਅੰਮ੍ਰਿਤ ਸਿੰਘ ਰਤਨਗੜ੍ਹ, ਸ੍ਰੀ ਫਤਹਿਗੜ੍ਹ ਸਾਹਿਬ ਦੇ ਪ੍ਰਮੁੱਖ ਆਗੂ ਸਰਬਜੀਤ ਸਿੰਘ ਸੁਹਾਗਹੇੜੀ, ਦਰਸ਼ਨ ਸਿੰਘ ਚੀਮਾ, ਗਿਆਨੀ ਸਿਮਰਜੋਤ ਸਿੰਘ ਭੜੀ, ਹਰਕੀਰਤ ਸਿੰਘ ਭੜੀ ਹਾਜ਼ਰ ਸਨ।
ਭਾਈ ਰੰਧਾਵਾ ਨੇ ਦੱਸਿਆ ਕਿ ਇਸ ਨੌਜਵਾਨ ਕਮੇਟੀ ਵਿੱਚ ਪ੍ਰੋ. ਧਰਮਜੀਤ ਸਿੰਘ ਜਲਵੇੜਾ, ਅੰਮ੍ਰਿਤਪਾਲ ਸਿੰਘ, ਲਖਵੰਤ ਸਿੰਘ ਦਬੁਰਜੀ, ਗੁਰਵਿੰਦਰ ਸਿੰਘ ਸਮਾਣਾ, ਮਨਦੀਪ ਸਿੰਘ ਸਰਹੰਦ ਨਿਯੁਕਤ ਕੀਤੇ ਗਏ ਹਨ। ਭਾਈ ਸਾਹਿਬ ਨੇ ਕਿਹਾ ਕਿ ਇਹ ਕਮੇਟੀ ਅੱਜ ਤੋਂ ਕਾਲਜਾਂ, ਯੂਨੀਵਰਿਸਟੀਆਂ, ਜਿਲ੍ਹਾ ਤੇ ਹਲਕਿਆਂ ਵਿੱਚ ਪੰਥਕ ਅਕਾਲੀ ਲਹਿਰ ਦੇ ਏਜੰਡੇ ਨੂੰ ਲੈ ਕੇ ਜਾਵੇਗੀ।