ਨਵੀਂ ਦਿੱਲੀ: ਮੁੰਬਈ ਵਿੱਚ ਕੋਰੋਨਾ ਜਾਂਚ ਦੇ ਰੇਟ ਤੈਅ ਕਰਨ ਤੋਂ ਬਾਅਦ ਹੁਣ ਰਾਜਧਾਨੀ ਦਿੱਲੀ ਵਿੱਚ ਵੀ ਕੋਰੋਨਾ ਵਾਇਰਸ ਦੀ ਜਾਂਚ ਦੇ ਰੇਟ ਤੈਅ ਕਰ ਦਿੱਤੇ ਗਏ ਹਨ। ਕੋਰੋਨਾ ਸੰਕਟ ਦੇ ਵਿੱਚ ਆਮ ਆਦਮੀ ਨੂੰ ਰਾਹਤ ਦਿੰਦੇ ਕਰਦੇ ਹੋਏ ਸਰਕਾਰ ਨੇ ਕੋਰੋਨਾ ਟੇਸਟ ਦੇ ਰੇਟ ਨੂੰ ਘੱਟ ਕਰਦੇ ਹੋਏ 2400 ਰੁਪਏ ਤੈਅ ਕਰ ਦਿੱਤਾ ਹੈ। ਹੁਣ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਜਾਂਚ ਲਈ ਤੁਹਾਨੂੰ 2400 ਰੁਪਏ ਦੇਣੇ ਹੋਣਗੇ।
ਦੱਸ ਦਈਏ ਕਿ ਮਹਾਰਾਸ਼ਟਰ ਸਰਕਾਰ ਨੇ ਨਿੱਜੀ ਲੈਬ ਵੱਲੋਂ ਕੋਰੋਨਾ ਟੈਸਟ ਦੇ ਰੇਟ ਫਿਕਸ ਕਰ ਦਿੱਤੇ ਸਨ। ਮਹਾਰਾਸ਼ਟਰ ‘ਚ 2,200 ਰੁਪਏ ਵਿੱਚ ਨਿੱਜੀ ਲੈਬ ਵਿੱਚ ਕੋਰੋਨਾ ਟੈਸਟ ਕਰਾਇਆ ਜਾ ਸਕਦਾ ਹੈ। ਜੇਕਰ ਲੈਬ ਵਾਲੇ ਸੈਂਪਲ ਲੈਣ ਤੁਹਾਡੇ ਘਰ ਆਉਂਦੇ ਹੈ ਤਾਂ ਤੁਹਾਨੂੰ 2800 ਰੁਪਏ ਦੇਣੇ ਪੈਣਗੇ।
ਉੱਥੇ ਹੀ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸਿਹਤ ਮੰਤਰਾਲੇ ਦੇ ਮੁਤਾਬਕ ਭਾਰਤ ਵਿੱਚ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ ਹੁਣ ਵਧਕੇ 3,54,065 ਹੋ ਗਈ ਹੈ ਜਿਸ ਵਿੱਚ 1,55,227 ਸਰਗਰਮ ਮਾਮਲੇ ਹਨ ਅਤੇ 1,86,935 ਮਰੀਜ਼ ਠੀਕ ਹੋ ਚੁੱਕੇ ਹਨ। ਕੁੱਲ ਮਿਲਾਕੇ ਹੁਣ ਤੱਕ ਦੇਸ਼ ਵਿੱਚ ਇਸ ਖਤਰਨਾਕ ਵਾਇਰਸ ਦੇ ਸੰਕਰਮਣ ਨਾਲ 11,903 ਮੌਤਾਂ ਹੋ ਚੁੱਕੀਆਂ ਹਨ।