ਪਟਿਆਲਾ: ਜ਼ਿਲ੍ਹਾ ਪਟਿਆਲਾ ਵਿੱਚ ਇੱਕ ਨਰਸ ਸਣੇ 5 ਨਵੇਂ ਕੋਰੋਨਾ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਜ਼ਿਲ੍ਹੇ ਵਿੱਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 157 ਹੋ ਗਈ ਹੈ।
ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਪੁਸ਼ਟੀ ਕਰਦੇ ਦੱਸਿਆ ਕਿ ਅੱਜ ਆਏ ਪਾਜ਼ਿਟਿਵ ਮਰੀਜ਼ਾਂ ‘ਚ 1 ਮਹਿਲਾ ਅਤੇ 4 ਵਿਅਕਤੀ ਹਨ। ਇਨ੍ਹਾਂ ਵਿੱਚ 1-1 ਰਾਜਪੁਰਾ, ਪਟਿਆਲਾ, ਭਾਦਸੋਂ, ਸਮਾਣਾ ਅਤੇ ਪਾਤੜਾਂ ਤੋਂ ਮਰੀਜ਼ ਪਾਜ਼ਿਟਿਵ ਆਏ ਹਨ।
ਉੱਥੇ ਹੀ ਕੋਰੋਨਾ ਦੀ ਲਪੇਟ ‘ਚ ਆਈ 22 ਸਾਲਾ ਨਰਸ ਸਰਕਾਰੀ ਰਜਿੰਦਰਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਡਿਊਟੀ ਕਰ ਰਹੀ ਸੀ ਅਤੇ ਉਹ ਮਰੀਜ਼ਾਂ ਦੀ ਸੈਂਪਲਿੰਗ ਲੈਣ ਦੌਰਾਨ ਸੰਪਰਕ ਵਿਚ ਆ ਗਈ ਸੀ ਜਿਸ ਤੋਂ ਬਾਅਡ ਉਸਦੀ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ।