ਚੰਡੀਗੜ੍ਹ, 4 ਜੂਨ – ਪੰਜਾਬ ਸਰਕਾਰ ਨੇ ਅੱਜ ਮੀਡੀਆ ‘ਚ ਦਿਗਜ ਡਾ. ਸੰਦੀਪ ਗੋਇਲ ਨੂੰ ਪੰਜਾਬ ਸੀ.ਐਸ.ਆਰ ਅਥਾਰਿਟੀ ਦਾ ਸੀ.ਈ.ਓ. ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਹਾਲ ਹੀ ਵਿਚ ਗਠਤ ਕੀਤੀ ਗਈ ਪੰਜਾਬ ਸੀ.ਐਸ.ਆਰ. ਨੂੰ ਇੰਡਸਟਰੀ ਲਈ ਪੰਜਾਬ ਤੇ ਪੰਜਾਬ ਤੋਂ ਬਾਹਰ ਸੂਬੇ ਲਈ ਸੀ.ਐਸ.ਆਰ. ਫੰਡ ਅਕਰਸ਼ਿਤ ਕਰਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਇਸ ਦਾ ਸੀ.ਈ.ਓ. ਸਕੱਤਰ, ਉਦਯੋਗ ਤੇ ਵਣਜ ਪੰਜਾਬ ਨੂੰ ਰਿਪੋਰਟ ਕਰੇਗਾ। ਦੱਸ ਦਈਏ ਕਿ ਡਾ. ਗੋਇਲ ਇਸ ਵੇਲੇ ਸਨੈਪ ਇੰਕ. ਦੇ ਇੰਡੀਆ ਐਡਵਾਈਜ਼ਰੀ ਬੋਰਡ ਦੇ ਚੇਅਰਮੈਨ ਅਤੇ ਇੰਡੀਅਨ ਇੰਸਟੀਚਿਊਟ ਆਫ ਹਿਊਮਨ ਬ੍ਰਾਂਡਜ਼ (ਆਈਆਈਐਚਬੀ) ਦੇ ਮੁੱਖ ਸਲਾਹਕਾਰ ਵੀ ਹਨ।
ਡਾ: ਸੰਦੀਪ ਗੋਇਲ ਸਥਾਨਕ ਸੇਂਟ ਜੋਨਜ਼ ਸਕੂਲ ਦੇ ਸਾਬਕਾ ਵਿਦਿਆਰਥੀ ਹੈ। ਉਨ੍ਹਾਂ ਨੇ ਡੀਏਵੀ ਕਾਲਜ, ਚੰਡੀਗੜ੍ਹ ਤੋਂ ਅੰਗਰੇਜ਼ੀ ਸਾਹਿਤ ਵਿੱਚ ਬੀ.ਏ. (ਆਨਰਜ਼) ਕੀਤੀ ਅਤੇ ਪੰਜਾਬ ਯੂਨੀਵਰਸਿਟੀ ਤੋਂ ਸੋਨੇ ਦੇ ਤਗਮੇ ਨਾਲ ਗ੍ਰੈਜੂੲਸ਼ਨ ਦੀ ਡਿਗਰੀ ਹਾਸਲ ਕੀਤੀ। ਉਹ ਹਾਰਵਰਡ ਬਿਜ਼ਨਸ ਸਕੂਲ ਦੇ ਸਾਬਕਾ ਵਿਦਿਆਰਥੀ ਵੀ ਰਹੇ ਹਨ। ਡਾ. ਗੋਇਲ 1990 ਦੇ ਅਖੀਰ ਵਿਚ ਐਡ ਏਜੰਸੀ ਰੈਡਫਿਊਜ਼ਨ ਦੇ ਪ੍ਰਧਾਨ ਵੀ ਰਹੇ।
ਪੰਜਾਬ ਰਾਜ ਸੀਐਸਆਰ ਸਬੰਧੀ ਇੰਡੀਆ ਇੰਕ ਦੀ ਤਰਜੀਹ ਸੂਚੀ ਵਿੱਚ ਬਹੁਤ ਪਿਛਲੇ ਸਥਾਨ ‘ਤੇ ਆਉਂਦਾ ਹੈ। ਰਾਜ ਨੂੰ ਦੇਸ਼ ਭਰ ਦੇ ਹੋਰ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸੀਐਸਆਰ ਲਈ ਉਦਯੋਗਾਂ ਦੇ ਕੁੱਲ ਖਰਚੇ 42,467.23 ਕਰੋੜ ਰੁਪਏ ਵਿਚੋਂ ਸਿਰਫ 234.27 ਕਰੋੜ ਰੁਪਏ ਪ੍ਰਾਪਤ ਹੋਏ ਹਨ ਜੋ ਕਿ ਕੁੱਲ ਰਾਸ਼ੀ ਦਾ ਸਿਰਫ 0.55% ਬਣਦਾ ਹੈ। ਇਹ ਅੰਕੜੇ ਕੇਂਦਰੀ ਕਾਰਪੋਰੇਟ ਮਾਮਲਿਆਂ ਬਾਰੇ ਮੰਤਰਾਲੇ ਮੁਤਾਬਕ ਵਿੱਤੀ ਸਾਲ 2015-16 ਅਤੇ 2017-18 ਦੌਰਾਨ ਕੰਪਨੀਆਂ ਦੁਆਰਾ 30 ਜੂਨ, 2019 ਤੱਕ ਕੀਤੀ ਗਈ ਦਰਖਾਸਤ ‘ਤੇ ਅਧਾਰਤ ਹਨ ।