ਮੈਲਬੌਰਨ: ਪੰਜਾਬ ਸਰਕਾਰ ਨੇ ਕਰਨ ਸਿੰਘ ਰੰਧਾਵਾ ਨੂੰ ਆਸਟਰੇਲੀਆ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ (ਆਈਓਸੀ), ਜਨਰਲ ਸਕੱਤਰ ਐਨਆਰਆਈ ਆਨਰੇਰੀ ਕੋਆਰਡੀਨੇਟਰ ਨਿਯੁਕਤ ਕੀਤਾ ਹੈ।
ਕਰਨ ਰੰਧਾਵਾ 2005 ਤੋਂ ਆਸਟਰੇਲੀਆ ਵਿੱਚ ਰਹਿ ਰਹੇ ਹਨ। ਉਹ ਮੈਲਬਰਨ ਵਿੱਚ ਪੇਸ਼ੇ ਤੋਂ ਇੱਕ ਦੂਰਸੰਚਾਰ ਇੰਜੀਨੀਅਰ ਹੈ।
ਐਨ.ਆਰ.ਆਈ. ਅਫੇਅਰਜ਼ ਵਿਭਾਗ ਵੱਲੋਂ 11 ਮਈ 2020 ਨੂੰ ਕਰਨ ਸਿੰਘ ਰੰਧਾਵਾ ਨੂੰ ਆਨਰੇਰੀ ਨਿਯੁਕਤੀ ਪੱਤਰ ਮਿਲਿਆ।
ਪੱਤਰ ਦੇ ਅਨੁਸਾਰ, ਉਨ੍ਹਾਂ ਦਾ ਮੁੱਖ ਕੰਮ ਐਨਆਰਆਈ ਵਿਭਾਗ, ਪੰਜਾਬ ਰਾਜ ਪਰਵਾਸੀ ਭਾਰਤੀ ਕਮਿਸ਼ਨ, ਭਾਰਤੀ ਹਾਈ ਕਮਿਸ਼ਨ ਅਤੇ ਵਿਦੇਸ਼ ਵਿੱਚ ਮਿਸ਼ਨ ਨਾਲ ਤਾਲਮੇਲ ਬਣਾਉਣਾ ਹੈ।
ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਕਰਨ ਸਿੰਘ ਰੰਧਾਵਾ ਨੇ ਕਿਹਾ, “ਮੈਂ ਮੁੱਖ ਮੰਤਰੀ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੂੰ ਭਰੋਸਾ ਦਵਾਉਂਦਾ ਹਾਂ ਕਿ ਮੈਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ।”