ਰਾਜ ਸਭਾ ਦੀਆਂ 18 ਸੀਟਾਂ ਦੇ ਲਈ 19 ਜੂਨ ਨੂੰ ਹੋਵੇਗੀ ਵੋਟਿੰਗ

TeamGlobalPunjab
1 Min Read

 ਨਵੀਂ ਦਿੱਲੀ : ਭਾਰਤ ਦੇ ਚੋਣ ਕਮਿਸ਼ਨ ਨੇ ਰਾਜ ਸਭਾ ਦੀਆਂ 18 ਸੀਟਾਂ ਦੇ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ  ਆਂਧਰਾ ਪ੍ਰਦੇਸ਼, ਗੁਜਰਾਤ, ਝਾਰਖੰਡ, ਮੱਧ ਪ੍ਰਦੇਸ਼, ਮਣੀਪੁਰ, ਮੇਘਾਲਿਆ ਅਤੇ ਰਾਜਸਥਾਨ ਦੀ ਰਾਜ ਸਭਾ ਦੀਆਂ 18 ਸੀਟਾਂ ਦੇ ਲਈ 19 ਜੂਨ ਨੂੰ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਨੇ ਕਿਹਾ ਵੋਟਾਂ ਦੀ ਗਿਣਤੀ ਉਸੇ ਦਿਨ ਯਾਨੀ 19 ਜੂਨ ਨੂੰ ਸ਼ਾਮ 5 ਵਜੇ ਕੀਤੀ ਜਾਵੇਗੀ ਅਤੇ ਨਤੀਜੇ ਐਲਾਨੇ ਜਾਣਗੇ।

ਰਾਜ ਸਭਾ ਦੀਆਂ ਇੰਨ੍ਹਾਂ 18 ਸੀਟਾਂ ‘ਚ ਆਂਧਰਾ ਪ੍ਰਦੇਸ਼ (4), ਗੁਜਰਾਤ (4), ਝਾਰਖੰਡ (2), ਮੱਧ ਪ੍ਰਦੇਸ਼ (3), ਰਾਜਸਥਾਨ (3),  ਮਣੀਪੁਰ (1) ਅਤੇ ਮੇਘਾਲਿਆ ਦੀ 1 ਸੀਟ ‘ਤੇ 19 ਜੂਨ ਨੂੰ ਚੋਣਾਂ ਹੋਣੀਆਂ ਹਨ। ਚੋਣਾਂ ਦੇ ਨਤੀਜੇ 19 ਜੂਨ ਨੂੰ ਹੀ ਐਲਾਨੇ ਜਾਣਗੇ।

ਦੱਸ ਦਈਏ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇੰਨਾਂ ਚੋਣਾਂ ਨੂੰ ਪਹਿਲਾਂ ਮੁਲਤਵੀ ਕਰ ਦਿੱਤਾ ਗਿਆ ਸੀ। ਇੰਨ੍ਹਾਂ ਸਾਰੀਆਂ ਸੀਟਾਂ ‘ਤੇ ਪਿਛਲੀ ਵਾਰ ਚੁਣੇ ਗਏ ਪ੍ਰਤੀਨਿਧੀਆਂ ਦਾ ਕਾਰਜਕਾਲ ਪੂਰਾ ਹੋ ਚੁਕਿਆ ਹੈ। ਕੋਰੋਨਾ ਸੰਕਟ ਦੇ ਚੱਲਦੇ ਭਾਰਤੀ ਚੋਣ ਕਮਿਸ਼ਨ ਨੇ 3 ਅਪ੍ਰੈਲ ਨੂੰ ਆਦੇਸ਼ ਜਾਰੀ ਕਰ ਇਨ੍ਹਾਂ ਸੀਟਾਂ ਲਈ ਚੋਣਾਂ ਨੂੰ ਅਗਲੇ ਆਦੇਸ਼ ਤੱਕ ਮੁਲਤਵੀ ਕਰ ਦਿੱਤਾ ਸੀ।


Share this Article
Leave a comment