ਓਨਟਾਰੀਓ ਪ੍ਰੋਵਿੰਸ਼ੀਅਲ ਪਾਰਲੀਆਮੈਂਟ ਵਿੱਚ ਬਰੈਂਪਟਨ ਸੈਂਟਰ ਤੋਂ ਐਮਪੀਪੀ ਸਾਰਾ ਸਿੰਘ ਵੱਲੋਂ ਫਰੰਟ ਲਾਇਨ ਵਰਕਰਾਂ ਨੂੰ ਪੂਰੀਆਂ ਪੀਪੀਈ ਕਿੱਟਾਂ ਨਾ ਮਿਲਣ ਦਾ ਮੁੱਦਾ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਬਰੈਂਪਟਨ ਵਿੱਚ ਵੀ ਜ਼ਰੂਰੀ ਸਮਾਨ ਹੈਲਥ ਕੇਅਰ ਵਰਕਰਾਂ ਨੂੰ ਨਹੀਂ ਮਿਲ ਰਿਹਾ ਹੈ। ਸਿਹਤ ਮੰਤਰੀ ਕ੍ਰਿਸਟੀਨ ਨੇ ਦਾਅਵਾ ਕੀਤਾ ਕਿ ਸਾਰੇ ਹਸਪਤਾਲਾਂ ਅਤੇ ਲਾਂਗ ਟਰਮ ਕੇਅਰ ਹੋਮਜ਼ ਪੀਪੀਈ ਕਿੱਟਾਂ ਮੁਹਈਆ ਹਨ। ਪਰ ਸਾਰਾ ਨੇ ਐਡੀਸ਼ਨਲ ਪ੍ਰਸ਼ਨ ਵਿੱਚ ਕਿਹਾ ਕਿ ਸਾਰੇ ਫਰੰਟ ਲਾਇਨ ਵਰਕਰਾਂ ਨੂੰ ਪੀਪੀਈ ਕਿੱਟਾਂ ਨਹੀਂ ਮਿਲ ਰਹੀਆਂ ਹਨ। ਇਹੀ ਕਾਰਨ ਹੈ ਕਿ ਬਰੈਂਪਟਨ ਵਿੱਚ ਟੈਕਸੀ ਡਰਾਇਵਰਾਂ ਦੀ ਮੌਤ ਹੋਈ ਹੈ।