ਨਵੀ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਵਿਚ ਇਨ੍ਹਾਂ ਮਾਮਲਿਆਂ ਵਿਚ ਵੱਡਾ ਉਛਾਲ ਆਇਆ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਮੀਡੀਆ ਨਾਲ ਗੱਲਬਾਤ ਕੀਤੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤਾਲਾਬੰਦੀ ਵਿੱਚ ਢਿਲ ਦੇ ਕਾਰਨ ਕੇਸਾਂ ਵਿੱਚ ਵਾਧਾ ਹੋਇਆ ਹੈ, ਪਰ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਦੌਰਾਨ ਸਾਨੂੰ ਕੋਸ਼ਿਸ਼ ਕਰਨੀ ਪਏਗੀ ਕਿ ਅਜਿਹੇ ਗੰਭੀਰ ਹਾਲਾਤ ਨਾ ਹੋਣ ਕਿ ਹਸਪਤਾਲ ਵਿਚ ਵਡੀ ਤਾਦਾਦ ਵਿਚ ਮਰੀਜ਼ ਆ ਜਾਣ।
https://www.facebook.com/AAPkaArvind/videos/570066250554393/
ਦਿੱਲੀ ਦੇ ਸੀਐਮ ਨੇ ਕਿਹਾ ਕਿ ਅੱਜ ਤੱਕ ਦਿੱਲੀ ਵਿੱਚ 13 ਹਜ਼ਾਰ ਤੋਂ ਵੱਧ ਕੇਸ ਚੱਲ ਰਹੇ ਹਨ ਪਰ ਹੁਣ ਤੱਕ 6 ਹਜ਼ਾਰ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ। ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਲਈ 3829 ਬੈਡ ਉਪਲਬਧ ਹਨ, ਜਿਨ੍ਹਾਂ ਵਿੱਚੋਂ ਬਹੁਤਿਆਂ ਉਪਰ ਆਕਸੀਜਨ ਦੀ ਸਹੂਲਤ ਵੀ ਹੈ। ਉਨ੍ਹਾਂ ਦਸਿਆ ਸੀ ਇਨ੍ਹਾਂ ਵਿਚੋਂ ਸਿਰਫ ਡੇਢ ਹਜ਼ਾਰ ਬੈਡ ਹੀ ਇਸਤੇਮਾਲ ਕੀਤੇ ਗਏ ਹਨ, ਬਾਕੀ ਖਾਲੀ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਤੋਂ ਇਲਾਵਾ ਮਰੀਜ਼ਾਂ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ 600 ਤੋਂ ਵੱਧ ਬੈਡ ਰੱਖੇ ਗਏ ਹਨ ਤਾ ਜੋ ਲੋੜ ਸਮੇ ਵਰਤਿਆ ਜਾ ਸਕੇ ।