ਆਪਣੇ ਰਸਤੇ ਤੋਂ ਭਟਕੀਆਂ ਰੇਲਾਂ ! ਦੇਖੋ ਰੇਲਵੇ ਨੇ ਕੀ ਕਿਹਾ

TeamGlobalPunjab
2 Min Read

ਨਵੀ ਦਿੱਲੀ : ਤਾਲਾਬੰਦੀ ਕਾਰਨ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਤੋਂ ਦੂਰ ਦੂਜੇ ਰਾਜਾਂ ਵਿਚ ਫਸੇ ਹੋਏ ਸਨ ਅਤੇ ਇਸ ਦੌਰਾਨ ਰੇਲਵੇ ਨੇ ਲੇਬਰ ਦੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾ ਕੇ ਪਿਆਸੇ ਨੂੰ ਪਾਣੀ ਪਿਉਣ ਵਾਲਾ ਕਮ ਕੀਤਾ ਹੈ। ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ । ਲੱਖਾਂ ਪ੍ਰਵਾਸੀ ਮਜ਼ਦੂਰ ਰੇਲਵੇ ਦੀ ਸਹਾਇਤਾ ਨਾਲ ਉਨ੍ਹਾਂ ਦੇ ਘਰਾਂ ਵਿੱਚ ਜਾ ਰਹੇ ਹਨ। ਪਰ ਇਸੇ ਦੌਰਾਨ ਇੱਕ ਲੇਬਰ ਟ੍ਰੇਨ ਦੇ ਆਪਣੇ ਰਸਤੇ ਤੋਂ ਭਟਕ ਜਾਣ ਦੀ ਖ਼ਬਰ ਸਾਹਮਣੇ ਆਈ ਹੈ । ਮਹਾਰਾਸ਼ਟਰ ਦੇ ਵਸਈ ਤੋਂ ਇਕ ਟ੍ਰੇਨ ਉੱਤਰ ਪ੍ਰਦੇਸ਼ ਦੇ ਗੋਰਖਪੁਰ ਲਈ ਚੱਲੀ ਸੀ ਪਰ ਉਹ ਰਸਤਾ ਭਟਕ ਕੇ ਉੜੀਸਾ ਦੇ ਰੁੜਕੇਲਾ ਪਹੁੰਚ ਗਈ। ਰਿਪੋਰਟਾਂ ਮੁਤਾਬਿਕ ਇਸ ਤੋਂ ਬਾਅਦ ਰੇਲਵੇ ਨੇ ਕਿਹਾ ਹੈ ਕਿ ਇਹ ਗਲਤੀ ਨਾਲ ਨਹੀਂ ਕੀਤਾ ਗਿਆ ਸੀ, ਬਲਕਿ ਰੂਟ ਵਿਅਸਤ ਹੋਣ ਕਾਰਨ ਹੋਇਆ ਸੀ।

ਸੂਤਰਾਂ ਮੁਤਾਬਿਕ ਸਿਰਫ ਕੱਲ੍ਹ ਹੀ 23 ਮਈ ਨੂੰ ਬਹੁਤ ਸਾਰੀਆਂ ਰੇਲ ਗੱਡੀਆਂ ਦੇ ਰੂਟ ਨੂੰ ਬਦਲਿਆ ਗਿਆ ਸੀ।ਰਿਪੋਰਟਾਂ ਮੁਤਾਬਿਕ ਹੁਣ ਤੱਕ 40 ਦੇ ਕਰੀਬ ਲੇਬਰ ਗੱਡੀਆਂ ਦਾ ਰੂਟ ਬਦਲਿਆ ਗਿਆ ਹੈ। ਰੇਲਵੇ ਦਾ ਕਹਿਣਾ ਹੈ ਕਿ ਇਨ੍ਹਾਂ ਰੇਲ ਗੱਡੀਆਂ ਦੇ ਰੂਟ ਨੂੰ ਜਾਣਬੁੱਝ ਕੇ ਬਦਲਿਆ ਗਿਆ ਸੀ, ਜਦੋਂ ਕਿ ਗੋਰਖਪੁਰ ਤੋਂ ਰੁੜਕੇਲਾ ਜਾਣ ਵਾਲੀ ਰੇਲਗੱਡੀ ਭੇਜਣ ਦਾ ਤਰਕ ਸਮਝ ਤੋਂ ਬਾਹਰ ਹੈ।

ਇਸ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਇੱਕ ਟਵਿੱਟਰ ਉਪਭੋਗਤਾ ਨੇ ਲਿਖਿਆ ਹੈ ਕਿ – ਮੇਰਾ ਮਿੱਤਰ ਆਨੰਦ ਬਖਸ਼ੀ ਸੋਲਾਪੁਰ ਤੋਂ ਇਟਾਰਸੀ ਜਾ ਰਿਹਾ ਸੀ ਅਤੇ ਆਪਣੀ ਰੇਲ ਮਾਰਗ ਬਦਲ ਕੇ ਨਾਗਪੁਰ ਲਈ ਗਈ ਸੀ। ਹੁਣ ਸਟੇਸ਼ਨ ‘ਤੇ ਰੇਲਵੇ ਸਟਾਫ ਦਾ ਕਹਿਣਾ ਹੈ ਕਿ ਉਸ ਨੂੰ ਕੁਆਰੰਟੀਨ ਵਿਚ ਰਹਿਣਾ ਪਏਗਾ.

Share This Article
Leave a Comment