ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਸਮੇਤ ਪੰਜਾਬ, ਹਰਿਆਣਾ ਦੀਆਂ ਹੋਰ ਜ਼ਿਲ੍ਹਾ ਅਦਾਲਤਾਂ ਅਤੇ ਯੂਟੀ ਚੰਡੀਗੜ੍ਹ ਦੀਆਂ ਹੋਰਨਾਂ ਅਦਾਲਤਾਂ ਵਿਚ ਗਰਮੀਆਂ ਦੀ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਅਸੀਸਟੈਂਟ ਰਜਿਸਟਰਾਰ (ਜਨਰਲ) ਫਾਰ ਰਜਿਸਟਰਾਰ ਜਨਰਲ ਨੇ ਨੋਟੀਫਿਕੇਸ਼ ਜਾਰੀ ਕੀਤਾ ਹੈ।
ਇਸ ਦੌਰਾਨ ਹਾਈਕੋਰਟ ‘ਚ 1 ਜੂਨ ਤੋਂ 26 ਜੂਨ ਤੱਕ ਹੋਣ ਵਾਲੀਆਂ ਗਰਮੀ ਦੀਆਂ ਛੁੱਟੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ ਅਤੇ ਯੂਟੀ ਚੰਡੀਗੜ੍ਹ ਦੀਆਂ ਹੋਰ ਜ਼ਿਲ੍ਹਾਂ ਅਦਾਲਤਾਂ ‘ਚ ਵੀ 1 ਜੂਨ ਤੋਂ 30 ਜੂਨ ਤੱਕ ਹੋਣ ਵਾਲੀਆਂ ਗਰਮੀ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ ਇਸ ਸਮੇਂ ਦੌਰਾਨ ਅਦਾਲਤਾਂ ‘ਚ ਜ਼ਰੂਰੀ ਕੇਸਾਂ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ।