ਚੰਡੀਗੜ੍ਹ ‘ਚ ਮਹਿੰਗੀ ਹੋਈ ਸ਼ਰਾਬ, 5% ਕੋਵਿਡ ਸੈੱਸ ਲਾਗੂ

TeamGlobalPunjab
1 Min Read

ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ ਬੀਤੇ ਦਿਨੀਂ ਤੁਰੰਤ ਪ੍ਰਭਾਵ ਦੇ ਨਾਲ ਸ਼ਰਾਬ ਦੀ ਘੱਟੋ ਘੱਟ ਐੱਮ ਆਰ ਪੀ ‘ਤੇ 5 ਫੀਸਦੀ ਵਾਧੂ ਕੋਵਿਡ ਸੈੱਸ ਲਗਾਉਣ ਦਾ ਫੈਸਲਾ ਲਿਆ ਹੈ।

ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਕੋਵਿਡ ਸੈੱਸ ਨੂੰ ਇਕੱਠਾ ਕਰ ਕੇ ਐਕਸਾਈਜ਼ ਮਹਿਕਮੇ ਵੱਲੋਂ ਚੰਡੀਗੜ੍ਹ ਨਗਰ ਨਿਗਮ ਦੇ ਖਾਤੇ ਵਿੱਚ ਜਮਾ ਕੀਤਾ ਜਾਵੇਗਾ। ਦੱਸ ਦਈਏ ਇਸ ਤੋਂ ਪਹਿਲਾਂ ਇਸ ਮਹੀਨੇ ਵਿੱਚ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਐਕਸਾਈਜ਼ ਪਾਲਿਸੀ ਜਾਰੀ ਕਰਦੇ ਹੋਏ 12% ਕਾਓ ਸੈੱਸ ਵੀ ਲਾਇਆ ਸੀ। ਇਨ੍ਹਾਂ ਦੋਨੋਂ ਸੈੱਸ ਨਾਲ ਸ਼ਰਾਬ ਦੇ ਰੇਟਾਂ ਵਿੱਚ 12% ਵਾਧਾ ਹੋ ਜਾਵੇਗਾ।

Share This Article
Leave a Comment