ਮੁੰਬਈ : ਕੋਰੋਨਾ ਮਹਾਂਮਾਰੀ ਦੌਰਾਨ ਆਮ ਲੋਕਾਂ ਦੇ ਨਾਲ ਨਾਲ ਬਾਲੀਵੁੱਡ ਦੇ ਅਦਾਕਾਰ ਵੀ ਆਪਣੇ ਪੱਧਰ ‘ਤੇ ਸਹਾਇਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਬਹੁਤ ਸਾਰੇ ਸਿਤਾਰੇ ਵਿੱਤੀ ਤੌਰ ‘ਤੇ ਯੋਗਦਾਨ ਪਾਕੇ ਸਹਾਇਤਾ ਕਰ ਰਹੇ ਹਨ। ਕੁਝ ਸਿਤਾਰੇ ਗਰੀਬ ਮਜ਼ਦੂਰਾਂ ਅਤੇ ਡਾਕਟਰਾਂ ਲਈ ਭੋਜਨ ਦਾ ਪ੍ਰਬੰਧ ਵੀ ਕਰ ਰਹੇ ਹਨ।. ਹਾਲ ਹੀ ਵਿੱਚ, ਆਲੀਆ ਭੱਟ ਨੇ ਵੀ ਇੱਕ ਅਜਿਹੀ ਪਹਿਲ ਕੀਤੀ ਹੈ ਜਿਸ ਨੂੰ ਸਿਹਤ ਕਰਮਚਾਰੀਆਂ ਵਲੋਂ ਉਚੇਚੇ ਤੋਰ ਤੇ ਸਰਾਹਿਆ ਜਾ ਰਿਹਾ ਹੈ ।
Thank you @aliaa08 for such a sweet surprise..much appreciated in these bitter times of pandemic..!! pic.twitter.com/6eBP1Czf9r
— Dr. Shripad Gangapurkar (@Shripad97) May 17, 2020
ਦਸ ਦੇਈਏ ਕਿ ਆਲੀਆ ਦੁਆਰਾ ਡਾਕਟਰਾਂ ਨੂੰ ਕੇਅਰ ਪੈਕੇਜ ਦਿਤੇ ਗਏ ਹਨ । ਮੁਬਈ ਦੇ ਕੇਈਈਐਮ ਹਸਪਤਾਲ ਦੇ ਡਾਕਟਰ ਸ਼੍ਰੀਪਦ ਗੰਗਾਪੁਰਕਰ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਆਲੀਆ ਦੁਆਰਾ ਦਿੱਤਾ ਕੇਅਰ ਪੈਕੇਜ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਵਿਚ ਇਕ ਚੌਕਲੇਟ ਬਾਰ, ਐਪਲ ਡਰਿੰਕ ਅਤੇ ਕੁਝ ਸਨੈਕਸ ਦਿਖਾਈ ਦੇ ਰਹੇ ਹਨ.। ਇਸਦੇ ਨਾਲ ਹੀ ਆਲੀਆ ਨੇ ਇੱਕ ਨੋਟ ਵੀ ਸਾਂਝਾ ਕੀਤਾ ਹੈ ਜਿਸ ਵਿੱਚ ਲਿਖਿਆ ਹੈ- ਜੋ ਵੀ ਤੁਸੀਂ ਲੋਕਾਂ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਣ ਲਈ ਕਰ ਰਹੇ ਹੋ ਉਸ ਲਈ ਧੰਨਵਾਦ। ਤੁਸੀਂ ਸੱਚਮੁੱਚ ਹੀਰੋ ਹੋ. ਸ਼੍ਰੀਪੈਡ ਨੇ ਆਪਣੇ ਟਵੀਟ ਵਿੱਚ ਲਿਖਿਆ, ਆਲੀਆ ਦਾ ਧੰਨਵਾਦ”