ਭਾਰਤ ਦੀ ਵੱਡੀ ਜਿੱਤ : ਮਿਆਂਮਾਰ ਨੇ ਅਜੀਤ ਡੋਵਾਲ ਦੀ ਅਗਵਾਈ ਹੇਠ 22 ਖੂੰਖਾਰ ਅੱਤਵਾਦੀਆਂ ਨੂੰ ਕੀਤਾ ਭਾਰਤ ਹਵਾਲੇ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਭਾਰਤ ਨੂੰ ਇੱਕ ਵੱਡੀ ਕੂਟਨੀਤਿਕ ਸਫਲਤਾ ਮਿਲੀ ਹੈ। ਮਿਆਂਮਾਰ ਸਰਕਾਰ ਨੇ ਐਨਐਸਏ ਅਜੀਤ ਡੋਵਾਲ ਦੀ ਅਗਵਾਈ ‘ਚ ਭਾਰਤ ਸਰਕਾਰ ਨੂੰ ਖੂੰਖਾਰ 22 ਅੱਤਵਾਦੀ ਸੌਂਪੇ ਹਨ। ਇਨ੍ਹਾਂ ਅੱਤਵਾਦੀਆਂ ‘ਤੇ ਭਾਰਤ ਦੇ ਉੱਤਰ-ਪੂਰਬ ਵਿੱਚ ਅਸ਼ਾਂਤੀ ਫੈਲਾਉਣ ਅਤੇ ਕਈ ਘਟਨਾਵਾਂ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਦੱਸ ਦਈਏ ਕਿ ਇਨ੍ਹਾਂ ਅੱਤਵਾਦੀਆਂ ਨੂੰ ਮਨੀਪੁਰ ਅਤੇ ਅਸਾਮ ਰਾਜ ਦੀ ਪੁਲਿਸ ਨੂੰ ਸੌਪਿਆ ਗਿਆ ਹੈ। ਇਹ ਅੱਤਵਾਦੀ NDFB(S), UNLF, PREPAK (Pro), KYKL, PLA and KLO ਨਾਲ ਸਬੰਧ ਰੱਖਦੇ ਹਨ।

ਇਨ੍ਹਾਂ ਅੱਤਵਾਦੀਆਂ ਵਿੱਚੋਂ 10 ਮਨੀਪੁਰ ਵਿੱਚ ਲੋੜੀਂਦੇ ਸਨ ਜਦੋਂਕਿ ਬਾਕੀ ਦੀ ਭਾਲ ਅਸਾਮ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ। ਕੋਰੋਨਾ ਵਾਇਰਸ ਦੇ ਖਤਰੇ ਕਾਰਨ ਪੁਲਿਸ ਸਾਰੇ ਸਿਹਤ ਪ੍ਰੋਟੋਕਾਲਾਂ ਦੀ ਪਾਲਣਾ ਕਰੇਗੀ। ਜਿਸ ਕਾਰਨ ਇਨ੍ਹਾਂ ਸਾਰਿਆਂ ਨੂੰ ਫਿਲਹਾਲ ਕੁਆਰੰਟੀਨ ਭੇਜਿਆ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਅੱਤਵਾਦੀਆਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ ਹੈ। ਇਹ ਮਿਆਂਮਾਰ ਸਰਕਾਰ ਦਾ ਇਕ ਵੱਡਾ ਕਦਮ ਹੈ ਜਿਸ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ‘ਚ ਮਦਦ ਮਿਲੇਗੀ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਜਿਨ੍ਹਾਂ ਅੱਤਵਾਦੀਆਂ ਨੂੰ ਭਾਰਤ ਹਵਾਲੇ ਕੀਤਾ ਗਿਆ ਹੈ ਉਹ ਅੱਤਵਾਦੀ ਹਨ ਜਿਨ੍ਹਾਂ ਦੀ ਭਾਰਤ ਨੂੰ ਲੰਬੇ ਸਮੇਂ ਤੋਂ ਭਾਲ ਸੀ। ਇਨ੍ਹਾਂ ‘ਚ NDF (S) ਦਾ ਗ੍ਰਹਿ ਸਕੱਤਰ ਰਾਜੇਨ ਡਾਏਮੇਰੀ, ਯੂਐਨਐਲਐਫ ਦੇ ਕਪਤਾਨ ਸਨਾਤੋਬਾ ਅਤੇ PREPAK (PRO)  ਦੇ ਪਸ਼ੂਰਾਮ ਲੈਸ਼ਰਾਮ ਵਰਗੇ ਖੂੰਖਾਰ ਅੱਤਵਾਦੀਆਂ ਨੂੰ ਭਾਰਤ ਦੇ ਹਵਾਲੇ ਕੀਤਾ ਗਿਆ ਹੈ।ਮੰਨਿਆ ਜਾ ਰਿਹਾ ਹੈ ਕਿ ਮਿਆਂਮਾਰ ਵਿਚ ਸਰਗਰਮ ਇਨ੍ਹਾਂ ਅੱਤਵਾਦੀਆਂ ਨੂੰ ਭਾਰਤ ਦੇ ਹਵਾਲੇ ਕਰਨ ਨਾਲ ਉੱਤਰ-ਪੂਰਬੀ ਰਾਜਾਂ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ਵਿਚ ਮਦਦ ਮਿਲੇਗੀ।

Share This Article
Leave a Comment