ਹੁਣ ਐਕਸਾਈਜ਼ ਡਿਊਟੀ ‘ਤੇ ਘਿਰੀ ਕੈਪਟਨ ਸਰਕਾਰ, ਮੰਤਰੀਆਂ ਸਣੇ ਵਿਧਾਇਕਾਂ ਨੇ ਚੁੱਕੀ ਜਾਂਚ ਦੀ ਮੰਗ

TeamGlobalPunjab
3 Min Read

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਹੇ ਮੰਤਰੀਆਂ ਅਤੇ ਚੀਫ ਸੈਕਰੇਟਰੀ ਵਿੱਚ ਹੋਏ ਵਿਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣ ਪਰ ਇਹ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਕੈਪ‍ਟਨ ਸਰਕਾਰ ਹੁਣ ਐਕਸਾਈਜ਼ ਡਿਊਟੀ ਉੱਤੇ ਘਿਰ ਗਈ ਹੈ। ਕਾਂਗਰਸ ਦੇ ਕੁੱਝ ਮੰਤਰੀਆਂ ਅਤੇ ਵਿਧਾਇਕਾਂ ਨੇ ਇਸ ਸਬੰਧੀ ਜਾਂਚ ਦੀ ਮੰਗ ਕੀਤੀ ਹੈ। ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ਼ ਨੇ ਐਕਸਾਈਜ਼ ਡਿਊਟੀ ਘੱਟ ਆਉਣ ਦੀ ਜਾਂਚ ਦੀ ਮੰਗ ਕੀਤੀ ਹੈ। ਅਹਿਮ ਗੱਲ ਇਹ ਹੈ ਕਿ ਇਸ ਮੰਗ ਦਾ ਸੁਖਜਿੰਦਰ ਸਿੰਘ ਰੰਧਾਵਾ ਨੇ ਸਮਰਥਨ ਕੀਤਾ ਹੈ । ਉਥੇ ਹੀ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਮਾਮਲੇ ਨੂੰ ਗੰਭੀਰ ਦੱਸਦੇ ਹੋਏ ਜਾਂਚ ਦੀ ਮੰਗ ਚੁੱਕੀ ਹੈ।

ਪ੍ਰਤਾਪ ਬਾਜਵਾ ਨੇ ਕਿਹਾ ਕਿ ਜਾਂਚ ਤੋਂ ਬਾਅਦ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਇਸ ਨਾਲ ਮੁੱਖ ਮੰਤਰੀ ਦੇ ਡੈਮੇਜ ਕੰਟਰੋਲ ਦੀ ਕੋਸ਼ਿਸ਼ ਪ੍ਰਭਾਵਿਤ ਹੋ ਸਕਦੀ ਹੈ। ਵੜਿੰਗ ਇਲਜ਼ਾਮ ਲਗਾ ਰਹੇ ਹਨ ਕਿ ਚੀਫ ਸੈਕਰੇਟਰੀ ਦੇ ਬੇਟੇ ਸ਼ਰਾਬ ਦੇ ਕੰਮ-ਕਾਜ ਵਿੱਚ ਰੁਝਿਆ ਹੈ। ਬਾਜਵਾ ਦਾ ਕਹਿਣਾ ਹੈ ਕਿ ਕੈਪਟਨ ਨੂੰ ਇਸ ਮਾਮਲੇ ਦੀ ਜਾਂਚ ਕਰਵਾਕੇ ਜਾਂ ਤਾਂ ਦੋਸ਼ੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਚੀਫ ਸੈਕਰੇਟਰੀ ਨੂੰ ਕਲੀਨ ਚਿਟ ਦੇਣੀ ਚਾਹੀਦੀ ਹੈ।

ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਚੀਫ ਸੈਕਰੇਟਰੀ ਦੇ ਪੱਖ ਵਿੱਚ ਉੱਤਰ ਆਏ ਹਨ ਅਤੇ ਆਪਣੇ ਭਰਾ ਮਨਪ੍ਰੀਤ ਬਾਦਲ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਉਹ ਇਸ ਪੂਰੇ ਮਾਮਲੇ ਨੂੰ ਗ਼ੈਰਕਾਨੂੰਨੀ ਸ਼ਰਾਬ ਦੀ ਵਿਕਰੀ ਨਾਲ ਜੋੜ ਰਹੇ ਹਨ। ਅਕਾਲੀ ਦਲ ਦਾ ਦਾਅਵਾ ਹੈ ਕਿ ਇਹ 2000 ਕਰੋੜ ਰੁਪਏ ਦੀ ਗੜਬੜੀ ਹੈ ਅਤੇ ਇਸਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਕਾਂਗਰਸ ਦੇ 2017 ਵਿੱਚ ਸੱਤਾ ‘ਚ ਆਉਣ ਬਾਅਦ ਪਹਿਲਾਂ ਸਾਲ ਐਕਸਾਈਜ਼ ਡਿਊਟੀ ਵਿੱਚ ਲਗਭਗ 729 ਕਰੋੜ ਰੁਪਏ ਦਾ ਵਾਧਾ ਹੋਇਆ ਸੀ। ਉਸਦ ਤੋਂ ਬਾਅਦ ਹੀ ਐਕਸਾਈਜ਼ ਡਿਊਟੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।

Share This Article
Leave a Comment