ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਨਾਲ ਪੂਰੀ ਦੁਨੀਆ ਦੇ ਨਾਲ ਨਾਲ ਪੰਜਾਬ ਵੀ ਜੰਗ ਲੜ ਰਿਹਾ ਹੈ। ਕਈ ਸਾਲਾ ਤੋਂ ਨਸ਼ੇ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ਾਂ ਕਰ ਰਹੀਆਂ ਸਰਕਾਰਾਂ ਨਾਕਾਮ ਰਹੀਆਂ ਪਰ ਲਾਕਡਾਊਨ ਦਾ ਪੰਜਾਬ ਵਿੱਚ ਨਸ਼ਾ ਕੰਟਰੋਲ ਕਰਨ ‘ਤੇ ਢੁੱਕਵਾਂ ਅਸਰ ਵੇਖਣ ਨੂੰ ਮਿਲ ਰਿਹਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ, ਉਨ੍ਹਾਂ ਦੱਸਿਆ ਕੀ ਪਿਛਲੇ ਇੱਕ ਮਹੀਨੇ ਦੇ ਅੰਦਰ ਸੂਬੇ ਵਿੱਚ 86 ਹਜ਼ਾਰ ਲੋਕ ਨਸ਼ਾ ਛਡਾਊ ਕੇਂਦਰਾਂ ਵਿੱਚ ਨਸ਼ਾ ਛੱਡਣ ਦੇ ਲਈ ਰਜਿਸਟਰਡ ਹੋਏ ਨੇ ਉਨ੍ਹਾਂ ਕਿਹਾ ਇਹ ਸਾਰੇ ਲੋਕ ਆਪ ਨਸ਼ਾ ਛਡਾਊ ਕੇਂਦਰਾਂ ਵਿੱਚ ਪਹੁੰਚੇ ਹਨ। ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕੀ ਕੋਵਿਡ-19 ਦੀ ਚੁਣੌਤੀਆਂ ਦੇ ਬਾਵਜੂਦ ਪੰਜਾਬ ਸਰਕਾਰ ਹੁਣ ਤੱਕ 5 ਲੱਖ ਨਸ਼ਾ ਪੀੜਤਾਂ ਦਾ ਇਲਾਜ ਕਰ ਚੁੱਕੀ ਹੈ, ਉਨ੍ਹਾਂ ਕਿਹਾ ਕੀ ਪੰਜਾਬ ਸਰਕਾਰ ਅੱਗੇ ਵੀ ਨਸ਼ੇ ਦੇ ਖ਼ਿਲਾਫ਼ ਆਪਣੀ ਲੜਾਈ ਇਸੇ ਤਰ੍ਹਾਂ ਨਾਲ ਜਾਰੀ ਰੱਖੇਗੀ।
Last month over 86000 drug dependent persons have registered themselves with our OOAT clinics for treatment & de-addiction and till date more than 5 lakh patients have been treated. Despite the challenge of #Covid19 we will continue with our efforts to weed out drugs from Punjab. pic.twitter.com/LVNyYgMvwp
— Capt.Amarinder Singh (@capt_amarinder) May 13, 2020