ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਹਸਪਤਾਲ ਤੋਂ ਮਿਲੀ ਛੁੱਟੀ

TeamGlobalPunjab
1 Min Read

ਨਵੀਂ ਦਿੱਲੀ: ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਜਿਨ੍ਹਾਂ ਨੂੰ ਸਿਹਤ ਖਰਾਬ ਹੋਣ ਕਾਰਨ ਬੀਤੇ ਦਿਨੀਂ ਇਥੇ ਏਮਸ ਵਿਚ ਦਾਖਲ ਕਰਵਾਇਆ ਗਿਆ ਸੀ, ਨੂੰ ਅੱਜ ਛੁੱਟੀ ਦੇ ਦਿੱਤੀ ਗਈ ਹੈ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ 87 ਸਾਲਾ ਸ੍ਰੀ ਮਨਮੋਹਨ ਸਿੰਘ ਨੂੰ ਬਾਅਦ ਦੁਪਹਿਰ 12:30 ਵਜੇ ਦੇ ਲਗਭਗ ਛੁੱਟੀ ਦੇ ਦਿੱਤੀ ਗਈ।

ਮਨਮੋਹਨ ਸਿੰਘ ਨੂੰ ਐਤਵਾਰ ਰਾਤ ਲਗਭਗ 8:45 ਵਜੇ ਏਮਸ ਲਿਆਇਆ ਗਿਆ ਸੀ। ਡਾਕਟਰਾਂ ਅਨੁਸਾਰ, “ਨਵੀਂ ਦਵਾਈ ਲੈਣ ਤੋਂ ਬਾਅਦ ਫੈਬਰਾਇਲ ਰੀਐਕਸ਼ਨ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ, ਤਾਂਕਿ ਉਹ ਡਾਕਟਰਾਂ ਦੀ ਨਿਗਰਾਨੀ ਵਿੱਚ ਰਹਿ ਸਕਣ। ”

ਕਾਂਗਰਸ ਦੇ ਇਹ ਉੱਚ ਆਗੂ ਡਾਕਟਰ ਨਿਤੀਸ਼ ਨਾਇਕ ਦੀ ਨਿਗਰਾਨੀ ਵਿੱਚ ਸਨ। ਉਨ੍ਹਾਂਨੂੰ ਪਹਿਲਾਂ ਆਈਸੀਊ ਵਿੱਚ ਰੱਖਿਆ ਗਿਆ ਸੀ। ਸਾਲ 2009 ਵਿੱਚ ਏਮਸ ਵਿੱਚ ਹੀ ਮਨਮੋਹਨ ਸਿੰਘ ਦੀ ਕੋਰੋਨਰੀ ਬਾਈਪਾਸ ਸਰਜਰੀ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਸੀ ਜਿਸ ਵਿੱਚ ਲਗਭਗ 14 ਘੰਟੇ ਲੱਗੇ ਸਨ।

Share this Article
Leave a comment