ਗਿਦੜਵਾਹਾ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਹਰ ਦਿਨ ਕਿਸੇ ਨਾ ਕਿਸੇ ਮੁੱਦੇ ਤੇ ਬੇਬਾਕੀ ਨਾਲ ਬੋਲਦੇ ਹੀ ਰਹਿੰਦੇ ਹਨ । ਇਸ ਦੇ ਚਲਦਿਆਂ ਅਜ ਰਾਜਾ ਵੜਿੰਗ ਨੇ ਆਪਣੇ ਟਵੀਟ ਹੈਂਡਲ ਰਾਹੀਂ ਪੰਜਾਬ ਦੇ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਨੂੰ ਝਾੜ ਪਾਈ ਹੈ।
चीफ सेक्रेटरी का ऐसा व्यवहार बार-बार असहनीय है।
मेरे पास अधिकार हो तो, मैं ऐसे अधिकारी को तहसीलदार भी ना बनाऊँ!https://t.co/zqd62hVeqC
— Amarinder Singh Raja Warring (@RajaBrar_INC) May 9, 2020
ਰਾਜਾ ਵੜਿੰਗ ਨੇ ਹਿੰਦੀ ਵਿੱਚ ਟਵੀਟ ਕਰਦਿਆਂ ਲਿਖਿਆ ਕਿ ਚੀਫ ਸੈਕਟਰੀ ਦਾ ਅਜਿਹਾ ਵਿਵਹਾਰ ਅਸਹਿਣਸ਼ੀਲ ਹੈ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਕੋਲ ਅਧਿਕਾਰ ਹੁੰਦੇ ਤਾਂ ਮੈਂ ਅਜਿਹੇ ਵਿਅਕਤੀ ਨੂੰ ਤਹਿਸੀਲਦਾਰ ਵੀ ਨਾ ਬਣਾਉਂਦਾ।
Respected @capt_amarinder ji,
This type of contumacious behaviour by the Chief Secretary time & again is unacceptable.
He has regularly disregarded our cabinet ministers & their decisions
I request you to kindly remove him from his post immediately.https://t.co/zqd62hVeqC
— Amarinder Singh Raja Warring (@RajaBrar_INC) May 9, 2020
ਇਥੇ ਹੀ ਬੱਸ ਨਹੀਂ ਰਾਜਾ ਵੜਿੰਗ ਨੇ ਇਕ ਹੋਰ ਟਵੀਟ ਕਰਦਿਆਂ ਲਿਖਿਆ ਕਿ ਚੀਫ ਸੈਕਟਰੀ ਦਾ ਅਜਿਹਾ ਵਿਵਹਾਰ ਅਸਵਿਕਾਰਯੋਗ ਹੈ। ਉਹ ਹਮੇਸ਼ਾਂ ਹੀ ਕੈਬਨਿਟ ਮੰਤਰੀਆਂ ਨਾਲ ਅਜਿਹਾ ਸਲੂਕ ਕਰਦੇ ਹਨ ।