ਮਜੀਠੀਆ ਦਾ ਦਾਅਵਾ: ਸ੍ਰੀ ਹਜੂਰ ਸਾਹਿਬ ਤੋਂ ਵਾਪਿਸ ਪਰਤੇ ਸ਼ਰਧਾਲੂਆਂ ਦੀ ਨਹੀਂ ਆਈ ਰਿਪੋਰਟ, 12 ਦਿਨ ਤੋਂ ਕਰ ਰਹੇ ਹਨ ਇੰਤਜ਼ਾਰ

TeamGlobalPunjab
1 Min Read

ਤਰਨਤਾਰਨ: ਬੀਤੇ ਦਿਨੀਂ ਸ੍ਰੀ ਹਜੂਰ ਸਾਹਿਬ ਤੋਂ ਵਾਪਿਸ ਪਰਤੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਕੋਰੋਨਾ ਪੌਜਟਿਵ ਪਾਏ ਗਏ ਹਨ । ਉਥੇ  ਹੀ ਹੁਣ ਤਰਨਤਾਰਨ ਵਿੱਚ ਸ੍ਰੀ ਹਜੂਰ ਸਾਹਿਬ ਤੋਂ ਵਾਪਿਸ ਪਰਤੇ ਸ਼ਰਧਾਲੂਆਂ ਨੂੰ ਲੈ ਕੇ ਬੜਾ ਹੀ ਹੈਰਾਨੀਜਨਕ ਖੁਲਾਸਾ ਹੋਇਆ ਹੈ । ਇਹ ਖੁਲਾਸਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਕੀਤਾ ਗਿਆ ਹੈ ।

ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆਂ ਦਸਿਆ ਹੈ ਕਿ ਤਰਨਤਾਰਨ ਜਿਲੇ ਦੇ ਮਾਈ ਭਾਗੋ ਨਰਸਿੰਗ ਹੋਮ ਵਿੱਚ ਸ੍ਰੀ ਹਜੂਰ ਸਾਹਿਬ ਤੋਂ ਵਾਪਿਸ ਪਰਤੇ ਸ਼ਰਧਾਲੂ ਪਿਛਲੇ 12 ਦਿਨ ਤੋਂ ਆਪਣੀ ਕੋਰੋਨਾ ਰਿਪੋਰਟ ਲਈ ਹੀ ਤਰਸ ਰਹੇ ਹਨ । ਮਜੀਠੀਆ ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਲਈ ਜਿੰਮੇਵਾਰ ਅਧਿਕਾਰੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ।

ਦਸ ਦੇਈਏ ਕਿ ਸ਼ਰਧਾਲੂਆਂ ਦੇ ਵਾਪਸ ਆਉਣ ਤੋਂ ਬਾਅਦ ਸੂਬੇ ਵਿੱਚ ਮਰੀਜ਼ਾਂ ਦਾ ਅੰਕੜਾ ਬੜੀ ਹੀ ਤੇਜੀ ਨਾਲ ਵਧਿਆ ਹੈ ।ਇਥੇ ਹੀ ਬੱਸ ਨਹੀਂ ਅਜ ਨਾਂਦੇੜ ਤੋਂ ਪਰਤੇ ਜਗਰਾਓਂ ਦੇ ਪਿੰਡ ਮਾਣੂਕੇ ਦੇ 56 ਸਾਲਾ ਵਿਅਕਤੀ ਦੀ ਮੌਤ ਵੀ ਹੋ ਗਈ। ਇਸ ਮਰੀਜ਼ ਦੀ 30 ਅਪ੍ਰੈਲ ਨੂੰ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਸੀ। ਜਾਣਕਾਰੀ ਮੁਤਾਬਕ ਇਹ ਮਰੀਜ਼ ਸਿਵਲ ਹਸਪਤਾਲ ਵਿੱਚ ਭਰਤੀ ਸੀ।

Share This Article
Leave a Comment