ਸੰਗਰੂਰ : ਆਪਣੇ ਘਰਾਂ ਤੋਂ ਦੂਰ ਫਸੇ ਬੈਠੇ ਲੋਕਾਂ ਨੂੰ ਘਰ ਪਹੁੰਚਾਉਣ ਲਈ ਭਾਵੇਂ ਸਰਕਾਰ ਹਰ ਦਿਨ ਨਵੇਂ ਫਰਮਾਨ ਜਾਰੀ ਕਰ ਰਹੀ ਹੈ ਪਰ ਫਿਰ ਵੀ ਕੁਝ ਮਜ਼ਦੂਰ ਕਾਫੀ ਮੁਸ਼ਕਲਾਂ ਨਾਲ ਨਜਿੱਠ ਰਹੇ ਹਨ । ਇਨ੍ਹਾਂ ਮਜ਼ਦੂਰਾਂ ਵਲੋਂ ਸੰਸਦ ਮੈਂਬਰ ਭਗਵੰਤ ਮਾਨ ਦੇ ਨਾਮ ਇਕ ਵੀਡੀਓ ਬਿਆਨ ਜਾਰੀ ਕੀਤਾ ਹੈ । ਮਜ਼ਦੂਰਾਂ ਨੇ ਕਿਹਾ ਕਿ ਉਹ ਰਾਸ਼ਨ ਤੋਂ ਬਿਨਾਂ ਬੜੀ ਔਖਾ ਈ ਨਾਲ ਰਹਿ ਰਹੇ ਹਨ ।
https://www.facebook.com/162159877162316/posts/3186184948093112/
ਇਸ ਵੀਡੀਓ ਤੋਂ ਬਾਅਦ ਭਗਵੰਤ ਮਾਨ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ । ਮਾਨ ਨੇ ਕਿਹਾ ਕਿ, ” ਜ਼ਰੂਰ ਮਦਦ ਕਰਾਂਗੇ ਮੇਰੇ ਪੰਜਾਬੀ ਵੀਰੋ…ਪਰ ਕਿਰਪਾ ਕਰਕੇ ਵੀਡਿਓ ਵਿੱਚ ਆਪਣਾ ਪਤਾ ਤਾਂ ਦੱਸ ਦਿਆ ਕਰੋ ਕਿ ਕਿੱਥੇ ਹੋਂ ?? ਦੇਸ਼ ਚ ਹੋ ਜਾਂ ਵਿਦੇਸ਼ ਚ ਹੋ… ਜੇ ਦੇਸ਼ ਚ ਹੋ ਤਾਂ ਕੱਲੇ ਕੱਲੇ ਬੰਦੇ ਦੇ ਆਧਾਰ ਕਾਰਡ ਦੀ ਕਾਪੀ ਜੇ ਵਿਦੇਸ਼ ਚ ਹੋ ਤਾਂ ਕੱਲੇ ਕੱਲੇ ਬੰਦੇ ਦੇ ਪਾਸਪੋਰਟ ਦੀ ਜਾਣਕਾਰੀ ਚਾਹੀਦੀ ਹੈ… ਸਿਰਫ਼ ਮੇਰਾ ਨਾਮ ਲੈਕੇ ਵੀਡਿਓ ਪਾਉਣ ਨਾਲ ਮਸਲਾ ਹੱਲ ਨਹੀਂ ਹੋਣਾ… ਇਹਨਾਂ ਭਰਾਵਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਂਝੀ ਕਰੋ।”