ਜੂਨ-ਜੁਲਾਈ ਵਿਚ ਵਧਣਗੇ ਕੋਰੋਨਾ ਵਾਇਰਸ ਦੇ ਮਾਮਲੇ

TeamGlobalPunjab
2 Min Read

ਕੋਰੋਨਾ ਵਾਇਰਸ ਦੇ ਮਾਮਲੇ ਆਉਣ ਵਾਲੇ 2 ਮਹੀਨਿਆਂ ਵਿਚ ਹੋਰ ਵੀ ਵੱਧ ਸਕਦੇ ਹਨ ਇਸ ਗੱਲ ਦਾ ਸਪੱਸ਼ਟੀਕਰਨ ਏਮਸ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੂਨ-ਜੁਲਾਈ ਦੇ ਮਹੀਨਿਆਂ ਵਿਚ ਕੋਰੋਨਾ ਵਾਇਰਸ ਦੇ ਕੇਸ ਹੋਰ ਵੀ ਵੱਧ ਸਕਦੇ ਹਨ। ਉਹਨਾਂ ਕਿਹਾ ਕਿ ਜਿਵੇਂ-ਜਿਵੇਂ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧੇ ਹਨ ਉਸ ਹਿਸਾਬ ਨਾਲ ਟੈਸਟਿੰਗ ਵੀ ਵਧੀ ਹੈ। ਪਰ ਜੇਕਰ ਅਸੀਂ ਸਫਲਤਾ ਚਾਹੁੰਦੇ ਹਾਂ ਤਾਂ ਕੇਸ ਆਉਣ ਵਾਲੇ ਸਮੇਂ ਵਿਚ ਘਟਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮਾਮਲਾ ਕਾਫੀ ਜਿਆਦਾ ਗੰਭੀਰ ਹੋ ਸਕਦਾ ਹੈ। ਉਹਨਾਂ ਕਿਹਾ ਕਿ ਹੋਟ ਸਪੋਟ ਇਲਾਕਿਆਂ ਵਿਚ ਸਰਕਾਰ ਨੂੰ ਸਖਤੀ ਬਰਕਰਾਰ ਰੱਖਣੀ ਪਵੇਗੀ ਨਹੀਂ ਤਾਂ ਇਸਦੇ ਨਤੀਜੇ ਬਰਦਾਸ਼ਤ ਤੋਂ ਬਾਹਰ ਹੋ ਜਾਣਗੇ।ਕਾਬਿਲੇਗੌਰ ਹੈ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਅੱਗੇ ਵੱਡੇ ਵੱਡੇ ਦੇਸ਼ਾਂ ਨੇ ਗੋਡੇ ਟੇਕ ਦਿਤੇ ਹਨ। ਅਮਰੀਕਾ ਵਰਗਾ ਦੇਸ਼ ਜੋ ਆਪਣੇ ਆਪ ਨੂੰ ਮਹਾ ਸ਼ਕਤੀ ਕਹਿਲਾਉਂਦਾ ਸੀ ਉਹ ਵੀ ਕੁਝ ਨਹੀਂ ਕਰ ਪਾਇਆ ਅਤੇ ਅੱਜ ਸਭ ਤੋਂ ਜਿਆਦਾ ਕੋਰੋਨਾ ਵਾਇਰਸ ਦੇ ਮਰੀਜ਼ ਅਮਰੀਕਾ ਵਿਚ ਪਾਏ ਜਾ ਰਹੇ ਹਨ। ਇਸਤੋਂ ਇਲਾਵਾ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਆਬਾਦੀ ਵੀ ਬਹੁਤ ਜਿਆਦਾ ਹੈ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਖਿਲਾਫ ਇਹ ਲੜਾਈ ਕਾਫੀ ਜਿਆਦਾ ਲੰਬੀ ਚੱਲੇਗੀ ਅਤੇ ਲੋਕਾਂ ਨੂੰ ਸੰਜਮ ਦੇ ਨਾਲ ਕੰਮ ਲੈਣਾ ਪਵੇਗਾ ਅਤੇ ਸਰਕਾਰ ਵੱਲੋਂ ਦਿਤੀਆਂ ਹਦਾਇਤਾਂ ਦਾ ਪਾਲਣ ਕਰਨਾ ਲਾਜ਼ਮੀ ਹੈ।

Share This Article
Leave a Comment