ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਕਹਿਰ ਅਜ ਸੂਬੇ ਵਿੱਚ ਬਲਾਸਟ ਵਾਂਗ ਫਟਿਆ ਹੈ। ਪਿਛਲੇ 24 ਘੰਟਿਆਂ ਦਰਮਿਆਨ ਇਸ ਦੇ 331 ਕੇਸ ਪਾਜਿਟਿਵ ਪਾਏ ਗਏ ਹਨ । ਪਟਿਆਲਾ (1) , ਲੁਧਿਆਣਾ (16), ਮੁਹਾਲੀ (2), ਹੁਸ਼ਿਆਰਪੁਰ (46), ਮਾਨਸਾ (3), ਬਰਨਾਲਾ (2), ਸੰਗਰੂਰ (4) ਅੰਮ੍ਰਿਤਸਰ (75), ਨਵਾਂ ਸ਼ਹਿਰ (62), ਗੁਰਦਾਸਪੁਰ (24), ਜਲੰਧਰ (4), ਬਠਿੰਡਾ (33), ਫਿਰੋਜ਼ਪੁਰ (2), ਰੋਪੜ (9), ਫਤਹਿਗੜ੍ਹ ਸਾਹਿਬ (4), ਮੁਕਤਸਰ (43) ਅਤੇ ਲੁਧਿਆਣਾ (1) ਤੋਂ ਮਾਮਲੇ ਸਾਹਮਣੇ ਆਏ ਹਨ ।
ਦਸ ਦੇਈਏ ਕਿ ਅੱਜ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿਚ ਇਕ ਮੌਤ ਹੋਈ ਹੈ। ਸੂਤਰਾਂ ਮੁਤਾਬਕ ਲੁਧਿਆਣਾ, ਫਗਵਾੜਾ, ਫਿਰੋਜਪੁਰ ਅਤੇ ਅੰਮ੍ਰਿਤਸਰ ਵਿੱਚ ਵੀ ਮੌਤ ਹੋਈ ਹੈ । ਕੋਰੋਨਾ ਵਾਇਰਸ ਦੇ ਇਨ੍ਹਾਂ ਮਰੀਜ਼ਾਂ ਵਿੱਚ ਵਧੇਰੇ ਮਾਮਲੇ ਨਾਂਦੇੜ ਸਾਹਿਬ ਤੋਂ ਵਾਪਿਸ ਪਰਤੇ ਸ਼ਰਧਾਲੂਆਂ ਦੇ ਹਨ। ਇਸ ਕਾਰਨ ਇਹ ਗਿਣਤੀ ਵਿੱਚ ਪਿਛਲੇ 2 ਦਿਨਾਂ ਦਰਮਿਆਨ ਦੋ ਗੁਣਾ ਵਾਧਾ ਹੋਇਆ ਹੈ ।
ਸੂਬੇ ਦੇ ਸਾਰੇ ਜਿਲਿਆ ਦਾ ਹਾਲ
- ਜਲੰਧਰ -124
- ਮੁਹਾਲੀ -95
- ਅੰਮ੍ਰਿਤਸਰ -218
- ਲੁਧਿਆਣਾ -111
- ਪਟਿਆਲਾ -86
- ਪਠਾਨਕੋਟ -25
- ਨਵਾਂ ਸ਼ਹਿਰ -85
- ਫਿਰੋਜ਼ਪੁਰ -29
- ਤਰਨਤਾਰਨ -14
- ਮਾਨਸਾ -16
- ਕਪੂਰਥਲਾ -13
- ਹੁਸ਼ਿਆਰਪੁਰ -88
- ਫਰੀਦਕੋਟ -6
- ਸੰਗਰੂਰ -11
- ਮੋਗਾ -28
- ਰੋਪੜ-14
- ਗੁਰਦਾਸਪੁਰ -30
- ਮੁਕਤਸਰ -50
- ਫਾਜ਼ਿਲਕਾ -4
- ਫਤਹਿਗੜ੍ਹ ਸਾਹਿਬ -16
- ਬਰਨਾਲਾ -4
- ਬਠਿੰਡਾ -35
- ਕੁੱਲ- 1102