ਨਵੀਂ ਦਿੱਲੀ: ਸੋਨੀ ਇੰਟਰਟੇਨਮੈਂਟ ਟੈਲੀਵਿਜ਼ਨ ਨੇ ਕੌਣ ਬਣੇਗਾ ਕਰੋੜਪਤੀ (ਕੇਬੀਸੀ) ਦੇ 12 ਵੇਂ ਸੀਜ਼ਨ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਕੇਬੀਸੀ ਆਪਣੇ 20 ਵੇਂ ਸੀਜ਼ਨ ਵਿੱਚ ਦਾਖਲ ਹੋ ਗਿਆ ਹੈ।ਕੇਬੀਸੀ ਦੀ ਦਰਸ਼ਕਾਂ ਵਿਚ ਪਹਿਚਾਣ ਇਕ ਅਜਿਹੇ ਪ੍ਰੋਗਰਾਮ ਵਜੋਂ ਹੈ ਜਿਸ ਵਿੱਚ ਗਿਆਨ ਦੀ ਸ਼ਕਤੀ ਨਾਲ ਲੋਕਾਂ ਨੇ ਆਪਣੀ ਜਿੰਦਗੀ ਬਦਲੀ ਹੈ।
https://www.instagram.com/p/B_sPTwTlPSx/?utm_source=ig
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ 9 ਮਈ ਤੋਂ ਕੇਬੀਸੀ ਦੇ 12 ਵੇਂ ਸੀਜ਼ਨ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਰਿਹਾ ਹੈ, ਜੋ 22 ਮਈ ਤੱਕ ਜਾਰੀ ਰਹੇਗਾ। ਇਸ ਵਿੱਚ ਅਮਿਤਾਭ ਬਚਨ ਸੋਨੀ ਟੀਵੀ ਤੇ ਹਰ ਰਾਤ 9 ਵਜੇ ਇੱਕ ਨਵਾਂ ਪ੍ਰਸ਼ਨ ਪੁੱਛਣਗੇ। ਤੁਸੀਂ ਇਨ੍ਹਾਂ ਪ੍ਰਸ਼ਨਾਂ ਦੇ ਜਵਾਬ ਐਸਐਮਐਸ ਰਾਹੀਂ ਜਾਂ ਸੋਨੀ ਲਾਈਵ ਐਪ ਰਾਹੀਂ ਦੇ ਸਕਦੇ ਹੋ.