ਮਾਨਸਾ : ਕੋਰੋਨਾ ਵਾਇਰਸ ਨੇ ਨਾਂਦੇੜ ਸਾਹਿਬ ਤੋਂ ਆਏ ਸਿਖ ਸ਼ਰਧਾਲੂਆਂ ਨੂੰ ਵੱਡੀ ਗਿਣਤੀ ਵਿੱਚ ਆਪਣੀ ਜਕੜ ਵਿੱਚ ਲੈ ਲਿਆ ਹੈ । ਪਿਛਲੇ ਦੋ ਦਿਨਾਂ ਵਿੱਚ ਹਜੂਰ ਸਾਹਿਬ ਤੋਂ ਵਾਪਿਸ ਪਰਤੇ ਸ਼ਰਧਾਲੂਆਂ ਦੀਆਂ ਰਿਪੋਰਟਾਂ ਪਾਜਿਟਿਵ ਆਉਣ ਤੇ ਸੂਬੇ ਵਿੱਚ ਪਾਜਿਟਿਵ ਮਰੀਜ਼ਾਂ ਦੀ ਗਿਣਤੀ ਦੁਗਣੀ ਹੋ ਗਈ ਹੈ । ਇਸ ਦੇ ਚਲਦਿਆਂ ਅਜ ਮਾਨਸਾ ਜ਼ਿਲ੍ਹੇ ਵਿੱਚ ਨਾਂਦੇੜ ਸਾਹਿਬ ਤੋ ਵਾਪਸ ਆਏ 3 ਸ਼ਰਧਾਲੂ ਕੋਰੋਨਾ ਪਾਜਿਟਿਵ ਪਾਏ ਗਏ ਹਨ ।
ਦਸ ਦੇਈਏ ਕਿ ਇਥੇ 11 ਵਿਅਕਤੀਆਂ ਦੇ ਨਮੂਨੇ ਲਏ ਗਏ ਸਨ ।ਇਸ ਦੀ ਪੁਸ਼ਟੀ ਸਥਾਨਕ ਡੀਸੀ ਗੁਰਪਾਲ ਸਿੰਘ ਚਹਿਲ ਵਲੋਂ ਵੀ ਕੀਤੀ ਗਈ ਹੈ। ਦਸਣਯੋਗ ਹੈ ਕਿ ਮਾਨਸਾ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 12 ਹੋ ਗਈ ਹੈ।