ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦਾ ਅੰਕੜਾ 700 ਪਾਰ ਪਹੁੰਚ ਗਿਆ ਹੈ। ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹੇ ਹੁਣ ਇਸ ਖਤਰਨਾਕ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਕੋਰੋਨਾ ਪਾਜ਼ਿਟਿਵ ਆਉਣ ਤੋਂ ਬਾਅਦ ਪੰਜਾਬ ‘ਚ ਕੋਰੋਨਾ ਪਾਜ਼ਿਟਿਵ ਕੇਸਾਂ ‘ਚ ਵੱਡਾ ਵਾਧਾ ਹੋਇਆ ਹੈ। ਅੱਜ ਯਾਨੀ ਸ਼ਨੀਵਾਰ ਨੂੰ ਹੁਸ਼ਿਆਰਪੁਰ ‘ਚ ਇਕੱਠੇ 33 ਨਵੇਂ ਮਾਮਲੇ ਸਾਹਮਣੇ ਆ ਗਏ। ਖਬਰ ਲਿਖੇ ਜਾਣ ਤੱਕ ਸੂਬੇ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 742 ਤੱਕ ਪਹੁੰਚ ਗਈ ਹੈ ਜਿਨ੍ਹਾਂ ਵਿਚ 352 ਸ਼ਰਧਾਲੂ ਸ਼ਾਮਲ ਹਨ।
ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਾਜ਼ਿਟਿਵ ਸ਼ਰਧਾਲੂਆਂ ਦੀ ਗਿਣਤੀ
ਅੰਮ੍ਰਿਤਸਰ – 136
ਤਰਨਤਾਰਨ – 15
ਮੁਹਾਲੀ – 21
ਲੁਧਿਆਣਾ – 56
ਕਪੂਰਥਲਾ – 10
ਹੁਸ਼ਿਆਰਪੁਰ – 37
ਗੁਰਦਾਸਪੁਰ – 3
ਫਰੀਦਕੋਟ – 3
ਪਟਿਆਲਾ – 27
ਸੰਗਰੂਰ – 3
ਬਠਿੰਡਾ – 2
ਰੋਪੜ – 2
ਮੋਗਾ – 2
ਜਲੰਧਰ – 2
ਨਵਾਂ ਸ਼ਹਿਰ – 1
ਫਿਰੋਜ਼ਪੁਰ – 19
ਸ੍ਰੀ ਮੁਕਤਸਰ ਸਾਹਿਬ -3
ਫਤਿਹਗੜ੍ਹ ਸਾਹਿਬ -6
ਫਾਜ਼ਿਲਕਾ – 4