ਚੰਡੀਗੜ੍ਹ : ਸੂਬੇ ਵਿਚ ਕੋਰੋਨਾ ਵਾਇਰਸ ਦੇ ਤੇਜੀ ਨਾਲ ਵਧੇ ਮਾਮਲਿਆਂ ਨੇ ਇਕ ਵੱਡੀ ਬਿਪਤਾ ਖੜ੍ਹੀ ਕਰ ਦਿੱਤੀ ਹੈ । ਪਿਛਲੇ ਦੋ ਦਿਨਾਂ ਵਿੱਚ ਹਜੂਰ ਸਾਹਿਬ ਤੋਂ ਵਾਪਿਸ ਪਰਤੇ ਸ਼ਰਧਾਲੂਆਂ ਦੀ ਰਿਪੋਰਟ ਪੌਜਟਿਵ ਆਉਣ ਤੇ ਇਹ ਮਾਮਲੇ ਦੋ ਗੁਣਾ ਵੱਧ ਗਏ ਹਨ । ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ਇਸ ਲਈ ਸੂਬੇ ਦੀ ਕੈਪਟਨ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ ।
ਅਰੋੜਾ ਨੇ ਕਿਹਾ ਕਿ ਇਨ੍ਹਾਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਤੋਂ ਪਹਿਲਾਂ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਮੈਡੀਕਲ ਟੀਮਾਂ ਨੂੰ ਹਜੂਰ ਸਾਹਿਬ ਭੇਜ ਕੇ ਉਨ੍ਹਾਂ ਦੀ ਜਾਂਚ ਕਰਵਾਉਂਦੀ ਅਤੇ ਫਿਰ ਪਾਜਿਟਿਵ ਮਰੀਜ਼ਾਂ ਨੂੰ ਅਲੱਗ ਅਤੇ ਦਰੁਸਤ ਮਰੀਜ਼ਾਂ ਨੂੰ ਅਲੱਗ ਲੈਕੇ ਆਉਂਦੀ । ਅਰੋੜਾ ਅਨੁਸਾਰ ਜਾਂ ਫਿਰ ਮਰੀਜ਼ਾਂ ਦੀ ਪੰਜਾਬ ਦੇ ਬਾਰਡਰ ਤੇ ਚੈਕਿੰਗ ਹੋਣੀ ਚਾਹੀਦੀ ਸੀ ਅਤੇ ਉਥੋਂ ਉਨ੍ਹਾਂ ਨੂੰ ਸਿੱਧਾ ਕੁਆਰਨਟਾਇਨ ਸੈਂਟਰ ਭੇਜਿਆ ਜਾਂਦਾ।