ਨਵੀਂ ਦਿੱਲੀ : ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1,152 ਹੋ ਗਈ ਹੈ। ਜਦੋਂ ਕਿ ਇਸ ਦੇ ਕੁਲ ਕੇਸਾਂ ਦੀ ਗਿਣਤੀ 35 ਹਜਾਰ 3 ਸੌ 65 ਤਕ ਪਹੁੰਚ ਗਈ ਹੈ।
ਦਸ ਦੇਈਏ ਕਿ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਵਾਇਰਸ ਕਾਰਨ 77 ਮੌਤਾਂ ਹੋ ਚੁੱਕੀਆਂ ਹਨ ਅਤੇ ਇਸ ਦੇ 1,755 ਨਵੇਂ ਕੇਸ ਸਾਹਮਣੇ ਆਏ ਹਨ।ਇਸ ਦੇ ਨਾਲ 35 ਹਜਾਰ 3 ਸੌ 65 ਕੇਸਾਂ ਵਿਚੋਂ 25,148 ਕੇਸ ਐਕਟਿਵ ਹਨ ਹੈ ਜਦੋਂਕਿ 9,065 ਵਿਅਕਤੀ ਇਲਾਜ ਦੌਰਾਨ ਠੀਕ ਹੋ ਚੁੱਕੇ ਹਨ।