ਕੋਰੋਨਾ ਵਾਇਰਸ: ਲੌਕ ਡਾਉਣ ਦਰਮਿਆਨ ਅਜ ਚੱਲੀ ਪਹਿਲੀ ਟਰੇਨ 12 ਸੌ ਮਜਦੂਰ ਹੋਏ ਸਵਾਰ

TeamGlobalPunjab
1 Min Read

ਹੈਦਰਾਬਾਦ : ਅਜ ਮਜ਼ਦੂਰ ਦਿਵਸ ਮੌਕੇ ਤੇਲੰਗਾਨਾ ਵਿੱਚ ਫਸੇ ਝਾਰਖੰਡ ਦੇ 1200 ਮਜ਼ਦੂਰਾਂ ਨੂੰ ਲੈ ਕੇ 24 ਡੱਬਿਆਂ ਵਾਲੀ ਪਹਿਲੀ ਰੇਲ ਗੱਡੀ ਝਾਰਖੰਡ ਲਈ ਰਵਾਨਾ ਹੋ ਗਈ ਹੈ। ਜਾਣਕਾਰੀ ਮੁਤਾਬਕ ਰੇਲਗੱਡੀ ਲਿੰਗਪੱਲੀ ਤੋਂ ਸਵੇਰੇ 4:50 ਵਜੇ ਰਵਾਨਾ ਹੋਈ। ਇਹ ਰਾਤ 11 ਵਜੇ ਝਾਰਖੰਡ ਦੇ ਹਟੀਆ ਪਹੁੰਚੇਗੀ।

ਦੱਸਿਆ ਗਿਆ ਹੈ ਕਿ ਇਨ੍ਹਾਂ ਮਜ਼ਦੂਰਾਂ ਨੂੰ ਭੇਜਣ ਲਈ ਸਾਰੇ ਲੋੜੀਂਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਏਗੀ। ਦਸਣਯੋਗ ਹੈ ਕਿ 25 ਮਾਰਚ ਨੂੰ ਲੌਕ ਡਾਉਨ ਤੋਂ ਬਾਅਦ ਚੱਲਣ ਵਾਲੀ ਇਹ ਪਹਿਲੀ ਰੇਲਗੱਡੀ ਹੈ।

ਇਕ ਰਿਪੋਰਟ ਦੇ ਅਨੁਸਾਰ ਬਿਹਾਰ ਦੇ 30 ਲੱਖ ਲੋਕ ਦੂਜੇ ਰਾਜਾਂ ਵਿੱਚ ਫਸੇ ਹੋਏ ਹਨ। ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਦੱਸਿਆ ਕਿ ਰਾਜ ਸਰਕਾਰ ਨੇ ਬਾਹਰ ਫਸੇ 17 ਲੱਖ ਕਾਮਿਆਂ ਨੂੰ ਸਹਾਇਤਾ ਰਾਸ਼ੀ ਭੇਜੀ ਹੈ। ਇਹ ਗਿਣਤੀ ਸਿਰਫ ਮਜ਼ਦੂਰਾਂ ਦੀ ਹੈ। ਇਸ ਤੋਂ ਇਲਾਵਾ 5-7 ਲੱਖ ਵਿਦਿਆਰਥੀ ਅਤੇ ਹੋਰ ਵਰਗਾਂ ਦੇ ਲੋਕ ਵਧ ਸਕਦੇ ਹਨ।

Share This Article
Leave a Comment